ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਭਾਜਪਾ ਦੀ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਜਾਹਿਰ ਕਰਦੇ ਹੋਏ ਭਾਜਪਾ ਆਗੂ ਫਤਿਹ ਜੰਗ ਬਾਜਵਾ ਦੇ ਘਰ ਸਾਹਮਣੇ ਦਿੱਤਾ ਰੋਸ ਧਰਨਾ

ਮਾਝਾ

ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਬਟਾਲਾ ਦੇ ਨਜਦੀਕੀ ਕਸਬਾ ਕਾਦੀਆ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬੈਨਰ ਤਲੇ ਕਿਸਾਨਾਂ ਨੇ ਇਕੱਠੇ ਹੋਕੇ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕੱਢਦੇ ਹੋਏ ,,,ਭਾਜਪਾ ਲੀਡਰ ਫਤਿਹ ਜੰਗ ਬਾਜਵਾ ਦੇ ਘਰ ਸਾਹਮਣੇ ਸੜਕ ਨੂੰ ਜਾਮ ਕਰਦੇ ਹੋਏ ਦਿਤਾ ਧਰਨਾ ਪ੍ਰਦਰਸ਼ਨ,,,,ਇਸ ਮੌਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਾਜਗੁਰਵਿੰਦਰ ਸਿੰਘ ਅਤੇ ਬਚਨ ਸਿੰਘ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਸਮੇਂ ਕੇਂਦਰ ਸਰਕਾਰ ਨੇ ਜੋ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਉਹ ਮੰਗਾਂ ਅਜੇ ਤੱਕ ਪੂਰੀਆ ਨਹੀਂ ਕੀਤੀਆਂ ਗਈਆਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ ਓਹਨਾ ਕਿਹਾ ਕਿ ਕੇਂਦਰ ਸਰਕਾਰ ਨੇ ਉਸ ਵੇਲੇ ਐਮ ਐਸ ਪੀ ਲਾਗੂ ਕਰਨ ,,,ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ,,,ਬਿਜਲੀ ਸੋਧ ਬਿਲ 2020 ਰੱਧ ਕਰਨ ,,,ਕਿਸਾਨਾਂ ਦੇ ਕਰਜੇ ਮੁਆਫ ਕਰਨ ,,,ਮੰਤਰੀ ਅਜੇ ਮਿਸ਼ਰਾ ਅਤੇ ਉਸਦੇ ਬੇਟੇ ਉਤੇ ਕਿਸਾਨਾਂ ਨੂੰ ਜਾਨੋ ਮਾਰਨ ਦਾ ਕੇਸ ਦਰਜ ਕਰਦੇ ਹੋਏ ਉਸਦੀ ਗ੍ਰਿਫਤਾਰੀ ਕਰਨਾ ਵਰਗੀਆਂ ਕਈ ਮੰਗਾਂ ਸਨ ਜੋ ਕੇਂਦਰ ਸਰਕਾਰ ਨੇ ਹਾਮੀ ਭਰਨ ਤੋਂ ਬਾਅਦ ਵੀ ਪੂਰੀਆ ਨਹੀਂ ਕੀਤੀਆਂ ਇਸੇ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਭਾਜਪਾ ਦੇ ਆਗੂਆਂ ਦੇ ਘਰਾਂ ਸਾਹਮਣੇ ਧਰਨਾ ਦੇਣ ਦਾ ਪ੍ਰੋਗਰਾਮ ਜਥੇਬੰਦੀ ਵਲੋਂ ਉਲੀਕਿਆ ਗਿਆ ਸੀ ਜਿਸਦੇ ਚਲਦੇ ਕਾਦੀਆ ਵਿਖੇ ਭਾਜਪਾ ਆਗੂ ਫਤਿਹ ਜੰਗ ਬਾਜਵਾ ਦੇ ਘਰ ਸਾਹਮਣੇ ਧਰਨਾ ਦਿੱਤਾ ਗਿਆ ਹੈ ਓਹਨਾ ਕਿਹਾ ਕਿ ਅਗਲੀ ਰਣਨੀਤੀ ਅਨੁਸਾਰ ਦੇਸ਼ ਦੀਆਂ ਤਮਾਮ ਰਾਜਧਾਨੀਆਂ ਵਿਖੇ 26 ਨਵੰਬਰ ਨੂੰ ਗਵਰਨਰਾਂ ਨੂੰ ਕੇਂਦਰ ਸਰਕਾਰ ਦੇ ਲਈ ਮੰਗ ਪੱਤਰ ਸ਼ੌਂਪੇ ਜਾਣਗੇ ਅਤੇ ਅਗਲੀ ਰਣਨੀਤੀ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਤਹਿ ਕੀਤੀ ਜਾਵੇਗੀ ਹੋ ਸਕਦਾ ਉਸ ਵਿਚ ਰੇਲਵੇ ਟ੍ਰੈਕ ,,ਸੜਕਾਂ ਵੀ ਰੋਕੀਆ ਜਾ ਸਕਦੀਆਂ ਹਨ ਜਾਂ ਫਿਰ ਦੁਬਾਰਾ ਦਿੱਲੀ ਵੱਲ ਨੂੰ ਵੀ ਕੂਚ ਕੀਤਾ ਜਾ ਸਕਦਾ ਹੈ

Leave a Reply

Your email address will not be published. Required fields are marked *