ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵਲੋਂ ਦਿਤੇ ਵਿਵਾਦਿਤ ਬਿਆਨ ਤੋਂ ਬਾਆਦ ਬੀਤੇ ਕਲ ਤੋਂ ਲਗਾਤਾਰ ਸਿੱਖ ਅਤੇ ਨਿਹੰਗ ਸਿੰਘ ਜਥੇਬੰਦੀਆਂ ssp ਗੁਰਦਾਸਪੁਰ ਦੇ ਦਫਤਰ ਦਾ ਘੇਰਾਵ ਕਰਕੇ ਬੈਠੀਆਂ ਹਨ ,,,, ਮੰਗ ਹੈ ਕੀ ਸੋਨੀ ਤੇ fir ਦਰਜ ਕੀਤੀ ਜਾਵੇ ਅਤੇ ਸੋਨੀ ਨੂੰ ਗਿਰਫ਼ਤਾਰ ਕੀਤਾ ਜਾਵੇ ਜੇਕਰ ਸੋਨੀ ਤੇ ਕਾਰਵਾਈ ਨਾ ਹੋਈ ਤੇ ਸਿੰਘਾਂ ਲਈ ਹਰ ਵਿਕਲਪ ਖੁਲਾ ਹੈ ਓਹਨਾ ਕਿਹਾ ਕਿ ਐਸੇ ਆਗੂਆਂ ਵਲੋਂ ਮੰਗੀ ਜਾ ਰਹੀ ਮੁਆਫੀ ਹੀ ਕੇਵਲ ਹਲ ਨਹੀਂ ਕਿਉਕਿ ਸ਼ਿਵ ਸੈਨਾ ਦੇ ਐਸੇ ਅਖੌਤੀ ਆਗੂ ਇਸ ਤਰਾਂ ਦੇ ਬਿਆਨ ਦੇਕੇ ਮਾਹੌਲ ਖਰਾਬ ਕਰਦੇ ਹਨ ਅਤੇ ਬਾਅਦ ਵਿੱਚ ਮੁਆਫੀ ਮੰਗ ਲੈਂਦੇ ਹਨ ਉਹਨਾਂ ਕਿਹਾ ਐਸ ਐਸ ਪੀ ਗੁਰਦਾਸਪੁਰ ਨੇ 11 ਵਜੇ ਦਾ ਸਮਾਂ ਦਿਤਾ ਹੈ ਕਾਰਵਾਈ ਕਰਨ ਦਾ ,,,ਅਗਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਸੜਕਾਂ ਵੀ ਜਾਮ ਕਰਾਂਗਾ ਅਤੇ ਸੋਨੀ ਦੇ ਘਰ ਦਾ ਘੇਰਾਵ ਵੀ ਕਰਾਂਗੇ
ਬਲਬੀਰ ਸਿੰਘ ਖਾਲਸਾ
ਲਖਵਿੰਦਰ ਸਿੰਘ ਖਾਲਸਾ


