ਉੱਪਰ ਸੌ ਰਹੇ ਸੀ ਦੁਕਾਨ ਮਲਿਕ ਥੱਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ – ਲੱਖਾਂ ਦਾ ਨੁਕਸਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ | Reporter:.. vicky Malik Batala

ਮਾਝਾ

ਬਟਾਲਾ ਚ ਅੱਜ ਕਾਦੀਆ ਰੋਡ ਤੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਚ ਸਵੇਰੇ ਸ਼ਾਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਦੇ ਚੱਲਦਿਆਂ ਅੰਦਰ ਲੱਖਾਂ ਦਾ ਕੱਪੜੇ ਆਦਿ ਸਮਾਨ ਕੁਝ ਮਿੰਟਾਂ ਵਿੱਚ ਹੀ ਸੜ ਕੇ ਸਵਾਹ ਹੋ ਗਿਆ।ਉਥੇ ਹੀ ਦੁਕਾਨ ਮਾਲਿਕ ਅਤੇ ਉਸਦੇ ਦੋ ਸਾਥੀ ਦੁਕਾਨ ਦੇ ਦੂਸਰੀ ਮੰਜਿਲ ਤੇ ਸੋ ਰਹੇ ਸਨ ਅਤੇ ਥੱਲੇ ਸ਼ਟਰ ਵੀ ਬੰਦ ਸੀ ਦੁਕਾਨ ਮਲਿਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅੱਗ ਲੱਗਣ ਦਾ ਉਦੋਂ ਪਤਾ ਲਗਾ ਜਦ ਉਪਰ ਮੰਜ਼ਿਲ ਚ ਧੂਆਂ ਫੇਲ ਗਿਆ ਅਤੇ ਉਹ ਤਿੰਨ ਜਾਣੇ ਦੂਸਰੀ ਮੰਜਿਲ ਚ ਸਨ ਅਤੇ ਉਹਨਾਂ ਛੱਤ ਤੇ ਚੜ ਕੇ ਰੌਲਾ ਪਈਆਂ ਤਾ ਨਜਦੀਕ ਦੁਕਾਨਾਂ ਅਤੇ ਰਾਹਗੀਰਾਂ ਵਲੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਿਸ ਤੋਂ ਬਾਅਦ ਉਹਨਾਂ ਦੀ ਮਦਦ ਨਾਲ ਉਹਨਾਂ ਦਾ ਬਚਾਅ ਹੋਇਆ ਜਦਕਿ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਪਹਿਲਾ ਕੋਸ਼ਿਸ਼ ਜਿਥੇ ਜਾਨੀ ਨੁਕਸਾਨ ਨੂੰ ਬਚਾਉਣ ਦੀ ਸੀ ਅਤੇ ਜੋ ਤਿਨ ਲੋਕ ਸਮੇਤ ਦੁਕਾਨ ਮਲਿਕ ਦੁਕਾਨ ਦੀ ਤੀਸਰੀ ਮੰਜਿਲ ਛੱਤ ਤੇ ਸਨ ਉਹਨਾਂ ਨੂੰ ਉਤਾਰਿਆ ਗਿਆ ਅਤੇ ਉਸਦੇ ਨਾਲ ਹੀ ਭਾਰੀ ਮਸ਼ਕਤ ਕਰ ਅੱਗ ਨੂੰ ਜ਼ਿਆਦਾ ਫੈਲਣ ਤੋਂ ਰੋਕ ਲਿਆ ਸੀ ਅਤੇ ਅੱਗ ਲੱਗਣ ਦੇ ਕਾਰਨ ਬਿਜਲੀ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ |

Leave a Reply

Your email address will not be published. Required fields are marked *