ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਟ੍ਰੈਫਿਕ ਦੀ ਸਮੱਸਿਆ ਹਰ ਸ਼ਹਿਰ ਵਿੱਚ ਬੁਹਤ ਹੈ ਜਿਸਨੂੰ ਦੇਖਦੇ ਹੋਏ ਟ੍ਰੈਫਿਕ ਦੇ ਹਰ ਰੋਜ ਨਵੇਂ ਨਵੇਂ ਨਿਜ਼ਮ ਬਣਾਏ ਜਾਂਦੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ ਦੂਜੇ ਪਾਸੇ ਬਟਾਲਾ ਦੇ ਬੱਸ ਸਟੈਂਡ ਦੇ ਬਾਹਰ ਅੱਜ ਆਟੋ ਰਿਕਸ਼ਾ ਵਾਲਿਆਂ ਨੇ ਟ੍ਰੈਫਿਕ ਦੇ ਖਿਲਾਫ ਮੋਰਚਾ ਖੋਲਿਆ ਕਿ ਜੇਕਰ ਸਾਡੇ ਆਟੋ ਨਹੀਂ ਲੱਗਣ ਦਿੱਤੇ ਜਾਣਗੇ ਬੱਸ ਸਟੈਂਡ ਦੇ ਬਾਹਰ ਤਾਂ ਫਿਰ ਸ਼ਹਿਰ ਵਿਚ ਇੰਨੇ ਮੋਟਰਸਾਈਕਲ ਜਾਂ ਕਾਰਾਂ ਕਿਊ ਖੜਦੀਆਂ ਹਨ ਉਹਨਾਂ ਨੂੰ ਕਿਊ ਨਹੀਂ ਰੋਕਿਆ ਜਾਂਦਾ ਜੋ ਸ਼ਹਿਰ ਵਾਸੀਆਂ ਲਈ ਲੰਬੇ ਸਮੇਂ ਤੋ ਸਮੱਸਿਆ ਬਣੀ ਹੋਈ ਹੈ |
ਜਾਣਕਾਰੀ ਦਿੰਦਿਆਂ ਆਟੋ ਰਿਕਸ਼ਾ ਵਾਲਿਆਂ ਨੇ ਕਿਹਾ ਕਿ ਸਾਡੇ ਆਟੋ ਬੱਸ ਸਟੈਂਡ ਦੇ ਬਾਹਰ ਰੁਕਦੇ ਹਨ ਅਤੇ ਅਸੀਂ ਸਵਾਰੀ ਲੈਕੇ ਓਥੋਂ ਚਲੇ ਜਾਂਦੇ ਹਾਂ ਪਰ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਪੁਲੀਸ ਕਿਊ ਨਹੀਂ ਜਾਂਦੀ ਉਥੇ ਦਬਦਬਾ ਹੈ ਦੁਕਾਨਦਾਰਾਂ ਦਾ ਜਿਸ ਕਰਕੇ ਨਹੀਂ ਓਥੇ ਜਾਂਦੇ | ਉਹਨਾਂ ਕਿਹਾ ਜੇਕਰ ਸਾਨੂ ਮੇਹਨਤ ਨਹੀਂ ਕਰਨ ਦੇਣੀ ਤਾਂ ਅਸੀਂ ਫਿਰ ਚੋਰੀ ਕਰੀਏ ਜਾ ਫਿਰ ਨਸ਼ਾ ਵੇਚੀਏ ਇਹ ਪੁਲਿਸ ਦਸ ਦਵੇ | ਉਹਨਾਂ ਕਿਹਾ ਪੁਲਿਸ ਵਾਲੇ ਮੌਕੇ ਤੇ ਪੁਹੰਚੇ ਅਤੇ ਉਹਨਾਂ ਨੇ 3 ਆਟੋ ਲਾਉਣ ਲਈ ਕਿਹਾ ਹੈ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਟ੍ਰੈਫਿਕ ਪੁਲਿਸ ਇਸ ਬਿਆਨ ਤੇ ਕਿੰਨਾ ਕੁ ਖਰਾ ਉਤਰਦੀ ਹੈ |
ਸੰਦੀਪ ਸਿੰਘ ਅਤੇ ਸੁਖਵਿੰਦਰ ਸਿੰਘ (ਆਟੋ ਰਿਕਸ਼ਾ ਚਦੂਜੇ ਪਾਸੇ ਟ੍ਰੈਫਿਕ ਅਧਿਕਾਰੀ ਨੇ ਕਿਹਾ ਕਿ ਐਸਐਸਪੀ ਦੇ ਹੁਕਮਾਂ ਦੇ ਚਲਦੇ ਹੀ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਇਹਨਾਂ ਨੂੰ ਬੱਸ ਸਟੈਂਡ ਦੇ ਬਾਹਰ ਇਕੱਠੇ ਝੁੰਡ ਬਣਾਕੇ ਖੜੇ ਹੋਣ ਤੋਂ ਰੋਕਿਆ ਗਿਆ ਹੈ 3 ਆਟੋ ਲਾਉਣ ਲਈ ਕਿਹਾ ਗਿਆ ਹੈ ਦੂਜੇ ਪਾਸੇ ਸ਼ਹਿਰ ਵਿਚ ਜੋ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਉੱਤੇ ਕਿਹਾ ਕਿ ਸਾਡੇ ਕੋਲ ਫੋਰਸ ਘਟ ਹੈ ਜਿਸ ਕਰਕੇ ਇਹ ਸਮੱਸਿਆ ਆ ਰਹੀ ਹੈ ਜਲਦੀ ਹੀ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ |

