ਰਿਪੋਰਟਰ —ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਕਸਬਾ ਕਾਦੀਆਂ ਚ ਬੀਤੀ ਰਾਤ ਇਕ ਮੋਬਾਈਲ ਫੋਨ ਦੀ ਦੁਕਾਨ ਤੇ ਨਕਾਬਪੋਸ਼ ਤਿੰਨ ਨੌਜਵਾਨਾਂ ਵਲੋਂ ਦੁਕਾਨ ਦਾ ਸ਼ਟਰ ਤੋੜ ਕੇ ਰਾਤ ਇੱਕ ਤੋਂ ਸਵਾ ਇਕ ਵਜੇ ਦੇ ਵਿਚ ਯਾਨੀ ਸਿਰਫ 15 ਮਿਨਟ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਨਵੇਂ ਅਤੇ ਪੁਰਾਣੇ ਮੋਬਾਈਲ ਸਮੇਤ ਹੈਡਫੋਨ ਅਤੇ ਮੋਬਾਈਲ ਅਸੈਸਰੀ ਵੀ ਚੋਰਾਂ ਨੇ ਨਹੀਂ ਛੱਡੀ।ਉਥੇ ਹੀ ਇਸ ਵਾਰਦਾਤ ਨੂੰ ਅੰਜਾਮ ਦਿਂਦੇ ਇਹਨਾਂ ਤਿੰਨਾਂ ਨੌਜਵਾਨਾਂ ਦਾ ਕਾਰਾ ਤੀਸਰੀ ਅੱਖ , ਸਾਹਮਣੇ ਦੀ ਦੁਕਾਨ ਤੇ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ ਪਰ ਮੂੰਹ ਤੇ ਕਪੜੇ ਲਿਪਟੇ ਹੋਣ ਕਾਰਨ ਪੁਲੀਸ ਵੱਲੋਂ ਇਹਨਾ ਚੋਰਾਂ ਦੀ ਪਹਿਚਾਣ ਕਰਨਾ ਆਸਾਨ ਨਹੀਂ ਹੋਵੇਗਾ।
ਉਥੇ ਹੀ ਦੁਕਾਨ ਮਲਿਕ ਸੋਹੇਲ ਅਹਿਮਦ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਗਿਆ ਲੇਕਿਨ ਉਸਨੂੰ ਸਵੇਰੇ ਸੁਨੇਹਾ ਮਿਲਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੈ ਅਤੇ ਜਦ ਦੁਕਾਨ ਤੇ ਆ ਦੇਖਿਆ ਤਾ ਦੁਕਾਨ ਚ ਨਵੇਂ ਮੋਬਾਈਲ ਅਤੇ ਕੁਝ ਪੁਰਾਣੇ ਗਾਇਬ ਸਨ ਅਤੇ ਸ਼ਟਰ ਟੁੱਟਾ ਸੀ ।ਉਸ ਵਲੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਚੋਰ ਕਰੀਬ ਸਵਾ ਲੱਖ ਤੋਂ ਉਪਰ ਦਾ ਸਾਮਾਨ ਲੈਕੇ ਫਰਾਰ ਹੋ ਗਏ ਸਨ ਜਿਸ ਵਿਚ ਨਵੇਂ ਪੁਰਾਣੇ ਮੋਬਾਈਲ ਫੋਨ ਅਤੇ ਅਸੈਸਰੀ ਸ਼ਾਮਲ ਹੈ।ਜਿਸ ਬਾਰੇ ਉਸ ਨੇ ਪੁਲਿਸ ਥਾਣਾ ਕਾਦੀਆ ਚ ਸ਼ਿਕਾਇਤ ਦਰਜ਼ ਕਰਵਾਈ ਹੈ ਅਤੇ ਚੋਰੀ ਦੀ ਵਾਰਦਾਤ ਦੀ ਜੋ ਦੇਰ ਰਾਤ ਦੀ ਸੀਸੀਟੀਵੀ ਵੀਡੀਓ ਹੈ ਉਹ ਵੀ ਪੁਲਿਸ ਨੂੰ ਦਿੱਤੀ ਹੈ ਉਥੇ ਹੀ ਦੁਕਾਨ ਮਲਿਕ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੇ ਉਸਨੂੰ ਭਰੋਸਾ ਦਿੱਤਾ ਹੈ ਕਿ ਜਲਦ ਚੋਰ ਕਾਬੂ ਕੀਤੇ ਜਾਣਗੇ।
ਸੋਹੇਲ ਅਹਿਮਦ ( ਦੁਕਾਨ ਮਲਿਕ )
