ਰਿਪੋਰਟਰ…. ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਦੇ ਕਾਹਨੂੰਵਾਨ ਰੋਡ ਵਿਖੇ ਭੇਦਭਰੇ ਹਾਲਾਤ ਵਿਚ ਇਕ ਟੈ੍ਵਲ ਏਜੰਟ ਦਾ ਕੰਮ ਕਰਦੇ ਇੱਕ ਵਿਅਕਤੀ ਨੇ ਫਾਹ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਅਮਿਤ ਮਸੀਹ (30) ਪੁੱਤਰ ਕਰਮਾ ਮਸੀਹ ਵਾਸੀ ਪਿੰਡ ਸਿੱਧਵਾ ਵਜੋਂ ਹੋਈ ਹੈ,,,ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਭੇਜ ਦਿੱਤੀ ਅਤੇ ਅਗਲੀ ਜਾਂਚ ਕੀਤੀ ਸ਼ੁਰੂ
ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦਿੰਦਿਆ ਪਾਸਟਰ ਜੋਗਿੰਦਰ ਪਾਲ ਮਸੀਹ ਨੇ ਦੱਸਿਆ ਕਿ ਅਮਿਤ ਮਸੀਹ ਉਸਦਾ ਜਵਾਈ ਹੈ ਅਤੇ ਇਥੇ ਹੀ ਪੁਲਸ ਲਾਈਨ ਰੋਡ ’ਤੇ ਟੈ੍ਰਵਲ ਏਜੰਟ ਦਾ ਕੰਮ ਕਰਦਾ ਸੀ। ਉਸਨੇ ਦੱਸਿਆ ਕਿ ਅਮਿਤ ਸਵੇਰੇ ਉਸਦੇ ਘਰੋਂ ਦਫਤਰ ਗਿਆ ਸੀ ਅਤੇ ਕੁਝ ਦੇਰ ਬਾਅਦ ਉਹਨਾਂ ਨੂੰ ਉਸਦੀ ਮੌਤ ਦੀ ਖਬਰ ਮਿਲੀ ਹੈ। ਜੋਗਿੰਦਰ ਮਸੀਹ ਨੇ ਦੱਸਿਆ ਕਿ ਉਸਦੇ ਜਵਾਈ ਨੂੰ ਕੁਝ ਲੋਕ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਫੋਨ ਉਤੇ ਧਮਕੀਆਂ ਵੀ ਦੇ ਰਹੇ ਸਨ ਓਧਰ ਇਹ ਵੀ ਪਤਾ ਲੱਗਾ ਹੈ ਕਿ ਉਕਤ ਟ੍ਰੈਵਲ ਏਜੰਟ ਅੱਜ ਆਪਣੀ ਦੁਕਾਨ ’ਤੇ ਇਕੱਲਾ ਸੀ ਤਾਂ ਇਸ ਨੇ ਪੱਖੇ ਦੀ ਕੁੰਡੀ ਨਾਲ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਇਸ ਸਬੰਧੀ ਓਹਨਾ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰ ਦਿਤੀ ਜਾਵੇਗੀ