ਸੋ ਭਾਈ ਸਾਰੇ ਦਿਨ, ਹਰ ਪਲ ਪ੍ਰਭੂ ਦੀ ਯਾਦ ਵਿਚ ਨਵੇਂਂ ਬਣਾ ਕੇ ਜਿਊਣਾ ਸਿੱਖੀਏ। ਅਰਦਾਸ ਕਰੀਏ ਕਿ ਸਾਰੇ ਪ੍ਰਭੂ-ਪ੍ਰੇਮ ਦਾ ਰਸ ਮਾਣਦੇ ਹੋਏ ਚੜ੍ਹਦੀਕਲਾ ਵਿਚ ਜ਼ਿੰਦਗੀ ਬਤੀਤ ਕਰਦੇ ਰਹਿਣ। ਸਾਰੇ ਪ੍ਰੇਮ ਵੰਡਣ, ਸੇਵਾ ਕਰਨ, ਇਕ ਦੂਜੇ ਦਾ ਸਤਿਕਾਰ ਕਰਨ, ਰਲ ਮਿਲ ਕੇ ਰਹਿਣ।
ਜੋ ਕੁਝ ਜਾਣੇ ਅਨਜਾਣੇ ਵਿਚ ਗ਼ਲਤ ਹੋ ਗਿਆ ਉਸ ਦਾ ਪਛਤਾਵਾ ਕਰਨ ਦੀ ਬਜਾਏ ਅੱਗੇ ਤੋਂ ਸਮਝ ਕੇ ਚੱਲਣ ਦਾ ਨਿਰਣਾ ਲਈਏ। ਨਰਾਜ਼ ਹੋਇਆਂ ਅੱਗੇ ਗ਼ਲਤੀ ਮੰਨੀਏ ਅਤੇ ਅਸੀਂ ਆਪ ਵੀ ਮੁਆਫ਼ ਕਰੀਏ।
ਕੇਵਲ ਸੁਨੇਹਿਆਂ ਤੱਕ ਹੀ ਸੀਮਤ ਨਾ ਰਹੀਏ, ਹਰ ਕਿਸੇ ਨੂੰ ਉਪਦੇਸ਼ ਦੇਣ ਦੀ ਥਾਂ ਆਪਣੇ ਅੰਦਰ ਨੂੰ ਵੇਖੀਏ। ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਦਗੁਣਾਂ ਨਾਲ ਭਰਪੂਰ ਕਰ ਦੇਣ।
ਜਿਹੜੇ ਸੱਜਣ ਪਿਆਰੇ ਈਸਵੀ ਦੇ ਨਵੇਂ ਸਾਲ 2025 ਦੀਆਂ ਮੁਬਾਰਕਾਂ ਭੇਜ ਰਹੇ ਹਨ/ਭੇਜਣਗੇ ਤੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਬਹੁਤ-ਬਹੁਤ ਮੁਬਾਰਕ ਜੀ।
ਵਾਹਿਗੁਰੂ ਸਾਰਿਆਂ ਨੂੰ ਤਰੱਕੀਆਂ ਬਖ਼ਸ਼ਣ, ਤੁਹਾਡੇ ਅਧੂਰੇ ਪਏ ਕਾਰਜ ਸੰਪੂਰਨ ਹੋ ਜਾਣ, ਸਭੇ ਜੀਅ ਚੜ੍ਹਦੀਕਲਾ ਮਾਨਣ। ਸਭ ਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਤੁਹਾਡੀ ਚੜ੍ਹਦੀਕਲਾ ਅਤੇ ਤੁਹਾਨੂੰ ਇਬਾਦਤਾਂ ਵਿਚ ਲੀਨ ਦੇਖਣ ਦਾ ਚਾਹਵਾਨ ਤੁਹਾਡਾ ਆਪਣਾ –
ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।