ਰਿਪੋਰਟ- ਰੋਹਿਤ ਗੁਪਤਾ
ਗੁਰਦਾਸਪੁਰ
ਬੀਐਸਐਫ ਅਤੇ ਜਿਲਾ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਬੀਤੇ ਦਿਨ ਡਰੋਨ ਵੱਲੋਂ ਸੁੱਟੀ ਗਈ ਕਰੀਬ 11 ਕਿਲੋ ਹੈਰੋਇਨ ਫੜਨ ਦੇ ਨਾਲ ਨਾਲ ਬੀਐਸਐਫ ਨੇ ਡਰੋਨ ਨੂੰ ਵੀ ਮਾਰ ਮੁਕਾਇਆ।ਐਸਐਸਪੀ ਦਿਆਮਾ ਹਰੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਦੌਰਾਨ ਬੀਤੇ ਕੱਲ ਬੀਓਪੀ ਚੰਦੂਵਡਾਲਾ ਵਿਖੇ ਬੀਐਸਐਫ ਦੇ ਜਵਾਨਾਂ ਵੱਲੋਂ ਇੱਕ ਡਰੋਨ ਦੀ ਆਵਾਜ਼ ਸੁਣੀ ਅਤੇ ਤਿੰਨ ਰਾਉਂਡ ਫਾਇਰ ਵੀ ਕੀਤੇ । ਇਸ ਮਗਰੋਂ ਗੁਰਦਾਸਪੁਰ ਪੁਲਿਸ ਅਤੇ ਬੀਐਸਐਫ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਚ ਪ੍ਰਸ਼ਨ ਚਲਾਇਆ ਗਿਆ ਜਿਸ ਦੌਰਾਨ ਥਾਣਾ ਕਲਾਨੌਰ ਦੇ ਪਿੰਡ ਅਗਵਾਨ ਦੇ ਖੇਤਾਂ ਵਿੱਚ 15 ਪੈਕਟ ਹੈਰੋਇਨ ਜਿਸ ਦਾ ਵਜਨ ਕਰੀਬ 11 ਕਿਲੋ ਸੀ ਬਰਾਮਦ ਹੋਈ ਅਤੇ ਇੱਕ ਹੋਰ ਸਰਚ ਅਭਿਆਨ ਤਹਿਤ ਇੱਕ ਕਾਲੇ ਰੰਗ ਦਾ ਡਰੋਨ ਵੀ ਬਰਾਮਦ ਕੀਤਾ ਗਿਆ ਜਿਸ ਤੇ ਕਾਰਵਾਈ ਕਰਦਿਆਂ ਕਲਾਨੌਰ ਪੁਲਿਸ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ।