
ਗੁਰਦਾਸਪੁਰ 24 ਫਰਵਰੀ
ਭਾਜਪਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਬਕਾ ਅਤੇ ਮੌਜੂਦਾ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਫਾਰਮ ਹਾਊਸ ਵਿਖੇ ਹੋਈ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਡੋਗਰਾ, ਵਿਜੇ ਸ਼ਰਮਾ, ਨਗਰ ਕੌਂਸਲ ਦੀਨਾਨਗਰ ਦੇ ਸਾਬਕਾ ਪ੍ਰਧਾਨ ਰਾਕੇਸ਼ ਮਹਾਜਨ, ਧਾਰੀਵਾਲ ਮੰਡਲ ਦੇ ਸਾਬਕਾ ਪ੍ਰਧਾਨ ਨਵਨੀਤ ਵਿੱਜ, ਗੁਰਦਾਸਪੁਰ ਮੰਡਲ ਦੇ ਸਾਬਕਾ ਪ੍ਰਧਾਨ ਅਤੁਲ ਮਹਾਜਨ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਨੇ ਸ਼ਮੂਲੀਅਤ ਕੀਤੀ।. ਇਸ ਮੌਕੇ ਅਹੁੱਦੇਦਾਰਾਂ ਨੇ ਵੱਖ ਵੱਖ ਮੁੱਦਿਆ ’ਤੇ ਚਰਚਾ ਕੀਤੀ।ਹੋਣਾ ਜਿਵੇਂ ਭਾਜਪਾ ਆਗੂਆਂ ਨੇ ਜਿਲੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੂਥ ਪੱਧਰ ‘ਤੇ ਸੰਗਠਨ ਦੀ ਘਾਟ ਅਤੇ ਸ਼ਕਤੀ ਕੇਂਦਰਾਂ ਦੀ ਅਣਹੋਂਦ ਕਾਰਨ ਪਾਰਟੀ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਦੇ ਖਤਰੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਸੀ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਪੂਰੇ ਜ਼ਿਲ੍ਹੇ ਦੇ ਮੌਜੂਦਾ ਅਤੇ ਸਾਬਕਾ ਅਹੁੱਦੇਦਾਰਾਂ ਦੀ ਮੀਟਿੰਗ ਬੁਲਾਈ ਜਾਵੇ, ਜਿਸ ਦੀ ਜ਼ਿੰਮੇਵਾਰੀ ਅਸ਼ੋਕ ਵੈਦ ਅਤੇ ਪਰਮਿੰਦਰ ਸਿੰਘ ਗਿੱਲ ਨੂੰ ਸੌਂਪੀ ਗਈ।ਇਸ ਮੌਕੇ ਕਿਸਾਨ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਠਾਕੁਰ ਰਣਜੀਤ ਸਿੰਘ, ਸਾਬਕਾ ਮੰਡਲ ਪ੍ਰਧਾਨ ਦੋਰਾਂਗਲਾ ਸਰਵਣ ਸਿੰਘ ਕਾਹਨਾ, ਸਾਬਕਾ ਮੰਡਲ ਪ੍ਰਧਾਨ ਗੁਰਦਾਸਪੁਰ ਐਡਵੋਕੇਟ ਅਨਿਲ ਨੰਦਾ, ਦੀਨਾਨਗਰ ਸ਼ਹਿਰੀ ਮੰਡਲ ਮੀਤ ਪ੍ਰਧਾਨ ਅਰੁਣ ਖਜੂਰੀਆ, ਜ਼ਿਲ੍ਹਾ ਸਕੱਤਰ ਅਨਿਲ ਮਹਾਜਨ, ਸਾਬਕਾ ਜ਼ਿਲ੍ਹਾ ਮੀਡੀਆ ਇੰਚਾਰਜ ਅਮਨ ਮਹਾਜਨ, ਡਾ. ਯਸ਼ਪਾਲ ਕੌਸ਼ਲ, ਸੀਨੀਅਰ ਆਗੂ ਰਣਜੀਤ ਸਲਾਰੀਆ, ਸਾਬਕਾ ਜ਼ਿਲ੍ਹਾ ਖਜ਼ਾਨਚੀ ਜਸਬੀਰ ਸਿੰਘ, ਰਣਜੀਤ ਸਿੰਘ ਸਲਾਰੀਆ, ਰਾਜੇਸ਼ ਮਹਾਜਨ, ਨਿਖਿਲ ਰਾਜਗੁਰੂ, ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਬੱਗਾ ਆਦਿ ਨੇ ਸ਼ਮੂਲੀਅਤ ਕੀਤੀ।