ਪਾਣੀ ਤੇ ਚੜਿਆ ਬੱਸ ਕੰਡਕਟਰ ਉਤਰਿਆ ਥੱਲੇ – ਪਨਬੱਸ ਅਤੇ ਪੀਅਰਟੀਸੀ ਕਾਂਟਰੈਕਟ ਮੁਲਾਜਿਮਾਂ ਦੀ ਹੜਤਾਲ ਹੋਈ ਖਤਮ ਸਰਕਾਰੀ ਬੱਸਾਂ ਅੱਜ ਤੋਂ ਸੜਕਾਂ ਤੇ |

ਮਾਝਾ

reporter:.. Rohit Gupta
Gurdaspur

ਪੰਜਾਬ ਭਰ ਚ ਪਿਛਲੇ 6 ਦਿਨਾਂ ਤੋਂ ਚੱਲ ਰਹੀ ਪਨਬੱਸ ਅਤੇ ਪੀਅਰਟੀਸੀ ਕਾਂਟਰੈਕਟ ਮੁਲਾਜਿਮਾਂ ਦੀ ਹੜਤਾਲ ਹੋਈ ਖਤਮ ਉਥੇ ਹੀ ਅੱਜ ਪੰਜਾਬ ਦੀਆ ਸੜਕਾਂ ਤੇ ਮੁੜ ਰੂਟੀਨ ਵਾਂਗ ਚੱਲਣਗੀਆਂ ਸਰਕਾਰੀ ਬੱਸਾਂ | ਉਥੇ ਹੀ ਇਹਨਾਂ ਮੁਲਾਜਿਮਾਂ ਵਲੋਂ ਆਪਣੇ ਇਕ ਸਾਥੀ ਬੱਸ ਕੰਡਕਟਰ ਦੇ ਸਮਰਥਣ ਚ ਹੜਤਾਲ ਕੀਤੀ ਗਈ ਸੀ ਅਤੇ ਅੱਜ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਸੀ ਲੇਕਿਨ ਬੀਤੀ ਦੇਰ ਰਾਤ ਉਕਤ ਕੰਡਕਟਰ ਜੋ ਬਟਾਲਾ ਪੰਜਾਬ ਰੋਡਵੇਜ਼ ਦਫਤਰ ਚ ਸਥਿਤ ਪਾਣੀ ਦੀ ਟੈਂਕੀ ਤੇ ਚੜਿਆ ਬਸ ਕੰਡਕਟਰ ਪ੍ਰਿਥੀਪਾਲ ਸਿੰਘ ਪਾਣੀ ਦੀ ਟੈਂਕੀ ਤੋਂ ਥੱਲੇ ਉਤਰਿਆ ਉਥੇ ਹੀ ਪ੍ਰਿਥੀਪਾਲ ਸਿੰਘ ਜੋ ਅੱਜ ਮੁੜ ਡਿਊਟੀ ਤੇ ਵਾਪਿਸ ਆ ਚੁਕਾ ਹੈ ਦਾ ਕਹਿਣਾ ਸੀ ਕਿ ਉਸ ਨੂੰ ਬਿਨਾ ਕਿਸੇ ਗ਼ਲਤੀ ਦੇ ਚੈਕਿੰਗ ਸਟਾਫ ਵਲੋਂ ਰਿਪੋਰਟ ਕਰ ਨੌਕਰੀ ਤੋਂ ਫਾਰਗ ਕਰ ਦਿਤਾ ਸੀ ਅਤੇ ਉਹ ਆਪਣੇ ਇਨਸਾਫ ਲੈਣ ਲਈ ਪਾਣੀ ਦੀ ਟੈਂਕੀ ਤੇ ਮਜਬੂਰਨ ਚੜ ਸੰਗਰਸ਼ ਕਰ ਰਿਹਾ ਸੀ ਲੇਕਿਨ ਬੀਤੀ ਦੇਰ ਰਾਤ ਵਿਭਾਗ ਦੇ ਆਲਾ ਅਧਿਕਾਰੀਆਂ ਅਤੇ ਮੁਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਲੋਂ ਮਿਲੇ ਅਸ਼ਵਾਸ਼ਨ ਤੋਂ ਬਾਅਦ ਉਸਨੇ ਆਪਣਾ ਸੰਗਰਸ਼ ਖਤਮ ਕੀਤਾ ਹੈ ਅਤੇ ਅੱਜ ਉਸ ਨੂੰ ਬਹਾਲ ਕੀਤਾ ਗਿਆ ਹੈ ਅਤੇ ਮੁੜ ਡਿਊਟੀ ਤੇ ਆ ਰਿਹਾ ਹੈ ਅਤੇ ਉਸਦੇ ਖਿਲਾਫ ਜੋ ਰਿਪੋਰਟ ਹੈ ਉਸ ਬਾਬਤ ਵੀ ਤਿੰਨ ਦਿਨਾਂ ਚ ਜਾਂਚ ਮੁਕੰਮਲ ਕਰਨ ਦਾ ਅਸ਼ਵਾਸ਼ਨ ਉਸ ਨੂੰ ਦਿਤਾ ਗਿਆ ਹੈ ਉਥੇ ਹੀ ਉਸ ਵਲੋਂ ਆਪਣੇ ਪੰਜਾਬ ਭਰ ਦੇ ਯੂਨੀਅਨ ਦੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਕਿ ਜੋ ਉਸ ਦੇ ਸਮਰਥਨ ਚ ਉਤਰੇ ਅਤੇ ਅੱਜ ਉਹ ਮੁੜ ਬਹਾਲ ਹੋ ਗਿਆ |

ਉਥੇ ਹੀ ਇਸ ਕੰਡਕਟਰ ਦੇ ਸਮਰਥਨ ਚ ਪਨਬੱਸ ਅਤੇ ਪੀਅਰਟੀਸੀ ਕਾਂਟਰੈਕਟ ਮੁਲਾਜਿਮਾਂ ਵਲੋਂ ਹੜਤਾਲ ਕੀਤੀ ਸੀ ਉਹ ਵਾਪਿਸ ਲੈ ਲਈ ਅਤੇ ਹੁਣ ਪੰਜਾਬ ਚ ਸਰਕਾਰੀ ਬੱਸਾਂ ਅੱਜ ਤੋਂ ਸੜਕਾਂ ਤੇ ਮੁੜ ਰੁਟੀਨ ਵਾਂਗ ਸ਼ੁਰੂ ਹੋ ਚੁੱਕਿਆ ਹਨ ਅਤੇ ਜੋ ਸਾਰੇ ਮੁਲਾਜਿਮ ਹੜਤਾਲ ਤੇ ਸਨ ਉਹ ਡਿਊਟੀ ਤੇ ਵਾਪਿਸ ਆ ਗਏ ਹਨ ਅਤੇ ਡਿਪੋ ਚੋ ਬੱਸਾਂ ਰਵਾਨਾ ਹੋ ਰਹੀਆਂ ਹਨ ਉਥੇ ਹੀ ਸੂਬਾ ਮੀਤ ਪ੍ਰਧਾਨ – ਪੰਜਾਬ ਰੋੜਵਾਜ ਪਨਬੱਸ ਪੀਅਰਟੀਸੀ ਕਾਂਟਰੈਕਟ ਵਰਕਰ ਯੂਨੀਅਨ ਪੰਜਾਬ ਪ੍ਰਦੀਪ ਕੁਮਾਰ ਅਤੇ ਬਟਾਲਾ ਡਿਪੋ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਥੇ ਹੀ ਜੋ ਮੁਖ ਮੰਤਰੀ ਪੰਜਾਬ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਯੂਨੀਅਨ ਵਲੋਂ ਲਿਆ ਗਿਆ ਸੀ ਉਹ ਵੀ ਵਾਪਿਸ ਲੈ ਲਿਆ ਗਿਆ | ਅਤੇ ਉਹਨਾਂ ਦੀ ਮਹਿਜ ਇਕ ਹੀ ਮੰਗ ਸੀ ਜੋ ਪੂਰੀ ਹੋ ਚੁਕੀ ਹੈ ਅਤੇ ਇਸ ਸੰਗਰਸ਼ ਚ ਉਹਨਾਂ ਦੇ ਬੱਸ ਕੰਡਕਟਰ ਨੂੰ ਅਸ਼ਵਾਸ਼ਨ ਮਿਲ ਚੁਕਾ ਹੈ ਅਤੇ ਉਸ ਨੂੰ ਮੁੜ ਡਿਊਟੀ ਤੇ ਬਹਾਲ ਕਰ ਦਿਤਾ ਗਿਆ ਹੈ |

Leave a Reply

Your email address will not be published. Required fields are marked *