ਸੁਪਰੀਮ ਕੌਰਟ ਦੀ ਟਿਪਣੀ ਤੋਂ ਬਾਅਦ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਫੜੀ ਤੇਜ਼ੀ , ਜ਼ਮੀਨ ਹੇਠਾਂ ਦੱਬੀ ਹਜ਼ਾਰਾਂ ਲੀਟਰ ਲਾਹਨ ਬਰਾਮਦ, ਬੰਣਣੀ ਸੀ ਲੱਖਾਂ ਲੀਟਰ ਸ਼ਰਾਬ

ਪੰਜਾਬ ਮਾਝਾ

ਰਿਪੋਰਟਰ.ਰੋਹਿਤ ਗੁਪਤਾ

ਪੰਜਾਬ ਅੰਦਰ ਨਸ਼ੇ ਅਤੇ ਨਜਾਇਜ ਸ਼ਰਾਬ ਬਨਾਉਣ ਨੂੰ ਲੈਕੇ ਸੁਪਰੀਮ ਕੌਰਟ ਵਲੋਂ ਕੀਤੀ ਟਿਪਣੀ ਦੇ ਚਲਦੇ ਹੁਣ ਪੰਜਾਬ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਵੀ ਵੀ ਐਸੇ ਅਨਸਰਾਂ ਤੇ ਨਕੇਲ ਕਸਦੇ ਹੋਏ ਤੇਜ਼ੀ ਫੜ ਲਈ ਹੈ, ਜਿਸਦੇ ਚਲਦੇ ਬਟਾਲਾ ਪੁਲਿਸ ਅਤੇ ਆਬਕਾਰੀ ਵਿਭਾਗ ਗੁਰਦਾਸਪੁਰ ਦੀ ਸਾਂਝੀ ਛਾਪੇਮਾਰੀ ਦੌਰਾਨ ਜਿਲੇ ਅੰਦਰ ਦਰਿਆ ਬਿਆਸ ਦੇ ਕਿਨਾਰੇ ਵਸੇ ਪਿੰਡ ਕਠਾਣਾ ਵਿਖੇ ਬਿਆਸ ਦਰਿਆ ਦੇ ਕੰਢੇ ਨਜਦੀਕ ਤਲਾਸ਼ੀ ਦੌਰਾਨ ਤਰਪਾਲਾਂ ਵਿੱਚ ਲਪੇਟ ਕੇ ਜਮੀਨ ਵਿੱਚ ਦਬਾਈ ਗਈ 12000 ਲੀਟਰ ਕੱਚੀ ਸ਼ਰਾਬ ( ਲਾਹਣ) ਬਰਾਮਦ ਹੋਈ। ਇਸ ਲਾਹਨ ਤੋਂ ਲੱਖਾਂ ਲੀਟਰ ਸ਼ਰਾਬ ਤਿਆਰ ਕੀਤੀ ਜਾਣੀ ਸੀ। ਇਸੇ ਦੌਰਾਨ ਨਜਾਇਜ ਸ਼ਰਾਬ ਕੱਢਣ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਜਿਸ ਵਿਚ 2 ਲੋਹੇ ਦੇ ਡਰੰਮ, 24 ਤਿਰਪਾਲ, 1 ਅਲਮੁਨੀਅਮ ਦਾ ਬਰਤਨ, 2 ਲੋਹੇ ਦਾ ਪੀਪੇ ਅਤੇ 1 ਪਲਾਸਟਿਕ ਦੀ ਡਰੰਮੀ ਸ਼ਾਮਿਲ ਸਨ।ਇਹ ਛਾਪੇਮਾਰੀ ਬਟਾਲਾ ਐਸ ਐਸ ਪੀ ਅਤੇ ਆਬਕਾਰੀ ਵਿਭਾਗ ਗੁਰਦਾਸਪੁਰ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਚ ਓ ਬਲਜੀਤ ਕੌਰ ਅਤੇ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਦੀ ਦੇਖ ਰੇਖ ਵਿਚ ਕੀਤੀ ਗਈ।ਇਸ ਮੌਕੇ ਐਸ ਐਚ ਓ ਬਲਜੀਤ ਕੌਰ ਨੇ ਬਰਾਮਦ ਕੀਤੀ ਕੱਚੀ ਨਜਾਇਜ ਸ਼ਰਾਬ ਦੇ ਬਾਰੇ ਦਸਦੇ ਕਿਹਾ ਕਿ ਨਜਾਇਜ ਸ਼ਰਾਬ ਨੂੰ ਮੌਕੇ ਤੇ ਹੀ ਨਸ਼ਟ ਕਰ ਦਿਤਾ ਗਿਆ ਹੈ ਆਰੋਪੀ ਫਰਾਰ ਹਨ ਅਤੇ ਕੇਸ ਦਰਜ ਕਰ ਦਿਤਾ ਗਿਆ ਹੈ।

ਬਲਜੀਤ ਕੌਰ ( ਐਸ ਐਚ ਓ)

ਨਜਾਇਜ ਸ਼ਰਾਬ ਅਤੇ ਨਸ਼ਿਆਂ ਦੇ ਵਿਰੁੱਧ ਪੁਲਿਸ ਅਤੇ ਐਕਸਾਈਜ਼ ਵਿਭਾਗ ਦਾ ਅਭਿਆਨ ਸਲਾਘਾਯੋਗ ਤਾਂ ਜਰੂਰ ਹੈ ਪਰ ਕੀਤੇ ਜਾ ਰਹੇ ਇਹ ਅਭਿਆਨ ਵਿੱਚ ਨਜਾਇਜ ਸ਼ਰਾਬ ,,,,ਸ਼ਰਾਬ ਕੱਢਣ ਲਈ ਵਰਤਿਆ ਜਾਂਦਾ ਸਮਾਨ ਤਾਂ ਹਰ ਵਾਰ ਬਰਾਮਦ ਕਰ ਲਿਆ ਜਾਂਦਾ ਹੈ ਪਰ ਇਹ ਨਜਾਇਜ ਕੰਮ ਕਰਨ ਵਾਲੇ ਹਰ ਵਾਰ ਪੁਲਿਸ ਦੇ ਕਾਬੂ ਨਹੀਂ ਆਉਂਦੇ ਹਰ ਵਾਰ ਇਹੋ ਹੀ ਕਿਹਾ ਜਾਂਦਾ ਹੈ ਕੇ ਆਰੋਪੀ ਮੌਕੇ ਤੋਂ ਫਰਾਰ ਹਨ ਇਹ ਨਜਾਇਜ ਕੰਮ ਕਰਨ ਵਾਲੇ ਪਤਾ ਨਹੀਂ ਪੁਲਿਸ ਦੇ ਹੱਥੇ ਕਦੋ ਚੜਣਗੇ ਇਹ ਇਕ ਵੱਡਾ ਸਵਾਲ ਹੈ l

Leave a Reply

Your email address will not be published. Required fields are marked *