ਰਿਪੋਰਟਰ —– ਰੋਹਿਤ ਗੁਪਤਾ
ਗੁਰਦਾਸਪੁਰ
ਪਿੰਡ ਤਲਵੰਡੀ ਵਿਰਕ ਤੋ ਆਪਣੀ ਭੈਣ ਨੂੰ ਮਿਲਕੇ ਘਰ ਵਾਪਿਸ ਆ ਰਹੇ ਗੁਰਦਾਸਪੁਰ ਦੇ ਪਿੰਡ ਧੁਪਸੜੀ ਦੇ ਰਹਿਣ ਵਾਲੇ ਨੌਜਵਾਨ ਹੀਰਾ ਚੰਦ ਦੀ ਧਾਰੀਵਾਲ ਦੇ ਪਿੰਡ ਪੀਰ ਦੀ ਸੈਨ ਬਾਈਪਾਸ ਨੇੜੇ ਟ੍ਰੈਕਟਰ ਦੀਆਂ ਤਵੀਆ ਨਾਲ ਵੱਜਣ ਕਾਰਨ ਹੋਇਆਂ ਜ਼ਖਮੀ ਇਲਾਜ਼ ਦੌਰਾਨ ਨੌਜਵਾਨ ਦੀ ਹੋਈ ਮੌਤ ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜ ਅੱਤੇ ਟ੍ਰੈਕਟਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਹਿਰਾ ਚੰਦ ਆਪਨੇ ਦੋਸਤ ਨਾਲ ਆਪਣੀ ਭੈਣ ਨੂੰ ਮਿਲਨ ਲਈ ਪਿੰਡ ਤਲਵੰਡੀ ਵਿਰਕ ਗਿਆ ਸੀ ਜਦੋਂ ਉਹ ਵਾਪਿਸ ਆ ਰਿਹਾਂ ਸੀ ਤਾਂ ਧਾਰੀਵਾਲ ਦੇ ਪਿੰਡ ਪੀਰ ਦੀ ਸੈਨ ਬਾਈਪਾਸ ਨੇੜੇ ਇਕ ਟ੍ਰੈਕਟਰ ਚਾਲਕ ਨੇ ਉਸਨੂੰ ਸਾਈਡ ਮਾਰ ਦਿੱਤੀ ਅਤੇ ਟਰੈਕਟਰ ਦੇ ਮਗਰ ਲਗੀਆ ਤਵੀਆਂ ਉਸ ਦੇ ਪੇਟ ਵਿੱਚ ਵੱਜਣ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਟਰੈਕਟਰ ਚਾਲਕ ਦੀ ਗਲਤੀ ਨਾਲ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਟ੍ਰੈਕਟਰ ਚਾਲਕ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ
ਇਸ ਮਾਮਲੇ ਵਿਚ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਟਰੈਕਟਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟਰੈਕਟਰ ਚਾਲਕ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ l
