ਰਿਪੋਰਟਰ — ਰੋਹਿਤ ਗੁਪਤਾ
ਗੁਰਦਾਸਪੁਰ
ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਵੀ ਕੌਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਗੁਰਬਚਨ ਸਿੰਘ ਬੱਬੇਹਾਲੀ ਨੂੰ ਵੀ ਸ਼ਾਮਲ ਕੀਤਾ ਗਿਆ. ਇਸ ਸੰਬੰਧੀ ਗੁਰਬਚਨ ਸਿੰਘ ਬੱਬੇਹਾਲੀ ਨੂੰ ਵਧਾਈ ਦੇਣ ਲਈ ਜ਼ਿਲੇ ਗੁਰਦਾਸਪੁਰ ਨਾਲ ਸੰਬੰਧਤ ਆਗੂ ਅਤੇ ਵਰਕਰ ਪਹੁੰਚ ਰਹੇ ਹਨ. ਬੱਬੇਹਾਲੀ ਵਲੋਂ ਕੋਰ ਕਮੇਟੀ ਕੌਰ ਕਮੇਟੀ ਵਿਚ ਸ਼ਾਮਿਲ ਕੀਤੇ ਜਾਣ ਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਮਿਲੀ ਮਾਫੀ ਤੇ ਬੋਲਦੇ ਹੋਏ ਕਿਹਾ ਕਿ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਜੌ ਫੈਸਲਾ ਲਿਆ ਗਿਆ ਹੈ ਉਹ ਠੀਕ ਹੈ ਪਰ ਲੰਗਾਹ ਨੂੰ ਅਕਾਲੀ ਦਲ ਵਿੱਚ ਲੈਣਾ ਇਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਫ਼ੈਸਲਾ ਹੈ ਉਹ ਜੌ ਫ਼ੈਸਲਾ ਕਰਨਗੇ ਅਸੀਂ ਉਸ ਨਾਲ ਸਹਿਮਤ ਹਾਂ ਇਸ ਮੌਕੇ ਪੰਜਾਬ ਦੇ ਵਿਗੜ ਰਹੇ ਹਲਾਤਾਂ ਦੇ ਸਰਕਾਰ ਨੂੰ ਘੇਰਿਆ ।
