ਵਿਦੇਸ਼ਾਂ ਵਿੱਚ ਸਮੇਂ ਤੋਂ ਪਹਿਲਾਂ ਬਰਫਬਾਰੀ ਕਾਰਨ ਦੁਗਣੇ ਪਰਵਾਸੀ ਪੰਛੀ ਇਸ ਬਾਰ ਛੰਭ ਵਿਚ ਪਹੁੰਚਣ ਦੀ ਉਮੀਦ

ਗੁਰਦਾਸਪੁਰ ਪੰਜਾਬ

ਹਜ਼ਾਰਾਂ ਮੀਲ ਦਾ ਸਫਰ ਤੈਅ ਕਰਕੇ ਹੁਣ ਤੱਕ ਪਹੁੰਚ ਚੁੱਕੇ ਨੇ 18000 ਵਿਦੇਸ਼ੀ ਪੰਛੀ

ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ

ਗੁਰਦਾਸਪੁਰ ਜਿਲੇ ਵਿੱਚ ਪੈਦੇ ਕੇਸੋਪੁਰ ਛੰਬ ਜੋ ਕੇ ਲਗਭਗ 800 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਕਦੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਿਕਾਰਗਾਹ ਹੋਇਆ ਕਰਦੀ ਸੀ।ਇਸ ਵਿੱਚ ਚ ਸਦੀਆਂ ਤੋਂ ਪ੍ਰਵਾਸੀ ਪੰਛੀ ਵਿਦੇਸ਼ਾਂ ਤੋਂ ਆਉਂਦੇ ਹਨ। ਪਹਿਲਾਂ ਤਾਂ ਇਨ੍ਹਾਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਇਕ ਲੱਖ ਤੋਂ ਵੀ ਜ਼ਿਆਦਾ ਹੁੰਦੀ ਸੀ ਪਰ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਲੋਕਾਂ ਕਾਰਨ ਇਹ ਗਿਣਤੀ ਘੱਟ ਹੋ ਕੇ 10 ਹਜ਼ਾਰ ਤੱਕ ਸੀਮਿਟ ਗਈ ਸੀ। ਬੀਤੇ ਕੁਝ ਸਾਲਾਂ ਤੋਂ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵੱਲੋਂ ਸਖ਼ਤੀ ਕਰਨ ਨਾਲ ਇਨ੍ਹਾਂ ਪੰਛੀਆਂ ਦੀ ਗਿਣਤੀ 12 ਹਜ਼ਾਰ ਤੱਕ ਪਹੁੰਚ ਗਈ ਸੀ ਪਰ ਇਸ ਵਾਰ ਹੁਣ ਤੱਕ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਆਮਦ 18 ਹਜ਼ਾਰ ਤੋਂ ਉੱਪਰ ਰਿਕਾਰਡ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਣ ਜੀਵ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ’ਚ ਬਰਫਬਾਰੀ ਜ਼ਿਆਦਾ ਹੋਣ ਸਮੇਤ ਕੇਸ਼ੋਪੁਰ ਛੰਭ ’ਚ ਪ੍ਰਵਾਸੀ ਪੰਛੀਆਂ ਦੇ ਸ਼ਿਕਾਰ ’ਤੇ ਪੂਰੀ ਤਰ੍ਹਾਂ ਰੋਕ ਲੱਗਣ ਨਾਲ ਇਸ ਵਾਰ ਇਹ ਪ੍ਰਵਾਸੀ ਪੰਛੀਆਂ ਦੀ ਆਮਦ ’ਚ ਰਿਕਾਰਡ ਵਾਧਾ ਹੋਇਆ ਹੈ ਅਤੇ ਸੰਭਾਵਨਾ ਹੈ ਕਿ ਇਹ ਅੰਕੜਾ 25 ਹਜ਼ਾਰ ਤੱਕ ਪਹੁੰਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕ੍ਰੇਨ ਨਾਮ ਦੇ ਵਿਸ਼ੇਸ ਪ੍ਰਜਾਤੀ ਦੇ ਪ੍ਰਵਾਸੀ ਪੰਛੀ ਬਹੁਤ ਜ਼ਿਆਦਾ ਗਿਣਤੀ ਵਿਚ ਆਏ ਹਨ।
ਅਧਿਕਾਰੀ ਅਨੁਸਾਰ ਇਸ ਵਾਰ ਕਈ ਪ੍ਰਵਾਸੀ ਪੰਛੀ ਕਾਫੀ ਵੱਡੀ ਗਿਣਤੀ ਵਿੱਚ ਆਏ ਹਨ ਅਤੇ ਹੁਣ ਤੱਕ ਕਰੀਬ 18 ਹਜ਼ਾਰ ਪਰਵਾਸੀ ਪੰਛੀ ਆ ਚੁੱਕੇ ਹਨ। ਵਿਭਾਗ ਅਤੇ ਸਰਕਾਰ ਨੇ ਇੱਥੇ ਆਉਣ ਵਾਲੇ ਪੱਛੀਆ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ ਅਤੇ ਇੱਥੇ ਆਉਣ ਵਾਲੇ ਟੂਰਿਸਟਾਂ ਦੇ ਲਈ ਵੀ ਸਰਕਾਰ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।
ਇਸ ਮੋਕੇ ਪਰਵਾਸੀ ਪੰਛੀਆਂ ਨੂੰ ਵੇਖਣ ਦੇ ਲਈ ਆਏ ਟੂਰਿਸਟ ਵੀ ਵਿਦੇਸ਼ੀ ਪਰਜਾਤੀਆਂ ਦੇ ਵੱਖ ਵੱਖ ਤਰ੍ਹਾਂ ਦੇ ਪੰਛੀਆਂ ਨੂੰ ਵੇਖ ਕੇ ਕਾਫੀ ਖੁਸ ਹੁੰਦੇ ਨਜ਼ਰ ਆਏ। ਜਦ ਇੱਥੇ ਪਹੁੰਚੀ ਟੂਰਿਸਟਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜਿਹੜੇ ਸਥਾਨ ਦੇ ਤੌਰ ਤੇ ਪ੍ਰਚਲਤ ਹੋ ਸਕਦੀ ਹੈ ਕਿਉਂਕਿ ਇਹ ਕੁਦਰਤੀ ਨਜ਼ਾਰੇ ਅਤੇ ਭਿੰਨਤਾ ਦਿਖਾਉਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਥੇ ਹੋਰ ਜ਼ਿਆਦਾ ਤੋਂ ਜ਼ਿਆਦਾ ਪ੍ਰਬੰਧ ਕੀਤੇ ਜਾਣ ਤਾਂ ਜੋ ਗੁਰਦਾਸਪੁਰ ਵਰਗੇ ਪੱਛੜੇ ਹੋਏ ਇਲਾਕੇ ਵਿੱਚ ਵੀ ਕੁਝ ਅਜਿਹਾ ਬਣ ਸਕੇ ਜੋ ਵੇਖਣ ਯੋਗ ਹੋਵੇ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕੇ।


Leave a Reply

Your email address will not be published. Required fields are marked *