ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਗੁਰਦਾਸਪੁਰ ਦਫਤਰ ਦਾ ਸੰਭਾਲਿਆ ਅਹੁਦਾ,,,ਭਾਰਤ ਪਾਕ ਸਰਹੱਦ ਉਪਰ ਵੱਧ ਰਹੀ ਡਰੋਨ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਬੀਐਸਐਫ,,,ਪੁਲਿਸ ਅਤੇ ਸਰਹੱਦੀ ਲੋਕਾਂ ਨਾਲ ਕੀਤੀਆਂ ਜਾਣਗੀਆਂ ਮੀਟਿੰਗਾਂ

ਗੁਰਦਾਸਪੁਰ ਪੰਜਾਬ

ਰਿਪੋਰਟਰ ::— ਰੋਹਿਤ ਗੁਪਤਾ
ਗੁਰਦਾਸਪੁਰਅੱਜ ਗੁਰਦਾਸਪੁਰ ਦੇ ਡੀਸੀ ਆਫਿਸ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਬਦਲੀ ਤੋਂ ਬਾਅਦ ਨਵੀਂ ਜੂਆਨੀਗ ਕੀਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ,,, ਜਿਥੇ ਉਨ੍ਹਾਂ ਵੱਲੋਂ ਪਹਿਲ ਦੇ ਅਧਾਰ ਤੇ ਜਨਤਾ ਦਾ ਕੰਮ ਕਰਨ ਲਈ ਯਤਨ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਨੂੰ ਵਿਕਾਸ ਪੱਖੋਂ ਪੰਜਾਬ ਸਰਕਾਰ ਦੀ ਮਦਦ ਨਾਲ ਨੰਬਰ ਇਕ ਜ਼ਿਲਾ ਬਣਾਇਆ ਜਾਵੇਗਾ ਭਾਰਤ ਪਾਕ ਸਰਹੱਦ ਉਪਰ ਵੱਧ ਰਹੀ ਡਰੋਨ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਬੀਐਸਐਫ,,,ਪੁਲਿਸ ਅਤੇ ਸਰਹੱਦੀ ਲੋਕਾਂ ਨਾਲ ਕੀਤੀਆਂ ਜਾਣਗੀਆਂ ਮੀਟਿੰਗਾਂ

ਇਸ ਮੌਕੇ ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਇਸਨੂੰ ਮੈਂ ਪੂਰੀ ਜ਼ਿੰਮੇਦਾਰੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਉਥੇ ਉਨ੍ਹਾਂ ਨੇ ਕਿਹਾ ਹੈ ਕਿ ਜੋ ਸਰਕਾਰ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਰਪਸ਼ਨ ਨੂੰ ਲੈ ਕੇ,,ਮਾਈਨੀਗ ਨੂੰ ਲੈ ਕੇ,, ਪੂਰੇ ਜ਼ੋਰ ਸ਼ੋਰ ਨਾਲ ਕੰਮ ਕੀਤਾ ਜਾਵੇਗਾ,,, ਅਤੇ ਨਾਲ ਹੀ ਜ਼ਿਲੇ ਵਿਚ ਕਿਸਾਨਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ,,, ਓਥੇ ਹੀ ਉਨ੍ਹਾਂ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਸਰਹੱਦੀ ਸੂਬਾ ਹੋਣ ਕਰਕੇ ਡਰੋਂਨ ਦੀ ਐਕਟੀਵਿਟੀ ਕਾਫੀ ਦਿੰਦੀ ਹੈ,, ਜਿਸ ਨੂੰ ਬੀ ਐਸ ਐਫ ਦੇ ਅਧਿਕਾਰੀਆਂ ਅਤੇ ਸਰਹੱਦਾਂ ਦੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ,,, ਉਨ੍ਹਾਂ ਕਿਹਾ ਕਿ ਨਸ਼ੇ ਦੀ ਸਪਲਾਈ ਕਰਨ ਲਈ ਸ਼ਰਾਰਤੀ ਅਨਸਰ ਸਰਹੱਦ ਉਪਰ ਡਰੋਂਨ ਦੀ ਮਦਦ ਦਾ ਇਸਤਮਾਲ ਕਰ ਰਹੇ ਹਨ ਜਿਨ੍ਹਾਂ ਨੂੰ ਬੀ ਐਸ ਐਫ ਦੀ ਅਧਿਕਾਰੀਆਂ,,, ਪੁਲਿਸ ਪ੍ਰਸ਼ਾਸਨ,,, ਆਰਮੀ ਅਤੇ ਲੋਕਾਂ ਦੀ ਮਦਦ ਨਾਲ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ,,, ਉਥੇ ਉਨ੍ਹਾਂ ਨੇ ਕਿਹਾ ਕਿ ਜਿਲੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਲਾਂ ਵੱਲ ਉਤਸ਼ਾਹਿਤ ਕੀਤਾ ਜਾਵੇਗਾ


Leave a Reply

Your email address will not be published. Required fields are marked *