ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਦੇ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਅਜੀਤਪਾਲ ਸਿੰਘ ਦੀ ਬੀਤੀ ਦੇਰ ਰਾਤ ਗੋਲੀਆਂ ਮਾਰ ਕੀਤੀ ਹਤਿਆ ਦਾ ਮਾਮਲਾ ਜਿਥੇ ਸਵੇਰ ਤੋਂ ਹੀ ਅਣਪਛਾਤੇ ਵਲੋਂ ਫਾਇਰਿੰਗ ਕਰਨ ਦੀ ਗੱਲ ਆਖਿ ਜਾ ਰਹੀ ਸੀ ਉਸ ਚ ਇਕ ਵੱਡਾ ਮੋੜ ਸਾਮਣੇ ਆਇਆ ਪੁਲਿਸ ਜਿਲਾ ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਪ੍ਰੈਸ ਕਾੰਫ਼੍ਰੇੰਸ ਕਰ ਇਸ ਕਤਲ ਮਾਮਲੇ ਦੀ ਗੁਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਖੁਲਾਸਾ ਕੀਤਾ ਕਿ ਅਜੀਤਪਾਲ ਸਿੰਘ ਦਾ ਕਤਲ ਉਸਦੇ ਸਾਥੀ ਦੋਸਤ ਅਮ੍ਰਿਤਪਾਲ ਸਿੰਘ ਜੋ ਬੀਤੀ ਰਾਤ ਅਜੀਤਪਾਲ ਦੇ ਨਾਲ ਮਜੂਦ ਸੀ ਨੇ ਹੀ ਕੀਤਾ ਅਤੇ ਉਥੇ ਹੀ ਇਹ ਵੀ ਸਾਮਣੇ ਆਇਆ ਹੈ ਕਿ ਅਮ੍ਰਿਤਪਾਲ ਸਿੰਘ ਨੇ ਆਪਣੇ ਇਕ ਰਿਸ਼ਤੇਦਾਰ ਗੁਰਮੁਖ ਸਿੰਘ ਨਾਲ ਮਿਲ ਕੇ ਦੇਰ ਰਾਤ ਅਜੀਤਪਾਲ ਸਿੰਘ ਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਉਸਨੂੰ ਮੌਤ ਦੇ ਘਾਟ ਉਤਾਰ ਦਿਤਾ ਅਤੇ ਮੁੜ ਆਪਣੇ ਜੁਰਮ ਨੂੰ ਲਕਾਉਣ ਲਈ ਅਮ੍ਰਿਤਪਾਲ ਨੇ ਆਪਣੇ ਰਿਸ਼ਤੇਦਾਰ ਗੁਰਮੁਖ ਸਿੰਘ ਦਾ ਸਾਥ ਲੈ ਅਜੀਤਪਾਲ ਦੀ ਲਾਸ਼ ਨੂੰ ਆਪਣੀ ਗੱਡੀ ਚ ਰੱਖ ਅੰਮ੍ਰਿਤਸਰ ਹਸਪਤਾਲ ਇਲਾਜ ਕਰਵਾਉਣ ਦੇ ਨਾਂ ਤੇ ਲੈ ਗਿਆ ਅਤੇ ਆਪਣੀ ਗੱਡੀ ਦੇ ਸ਼ੀਸ਼ੇ ਤੇ ਖੁਦ ਫਾਇਰ ਕਰ ਇਹ ਕਹਾਣੀ ਘੜੀ ਕਿ ਕਿਸੇ ਅਣਪਛਾਤੇ ਵਲੋਂ ਹਮਲਾ ਕੀਤਾ ਗਿਆ ਹੈ ਉਥੇ ਹੀ ਪੁਲਿਸ ਐਸਐਸਪੀ ਬਟਾਲਾ ਨੇ ਦੱਸਿਆ ਕਿ ਉਹਨਾਂ ਦੀ ਪੁੱਛਗਿੱਛ ਵਲੋਂ ਇਹ ਸਾਮਣੇ ਆਇਆ ਹੈ ਕਿ ਅਮ੍ਰਿਤਪਾਲ ਅਤੇ ਅਜੀਤਪਾਲ ਸਿੰਘ ਚ ਬੀਤੀ ਰਾਤ ਪਹਿਲਾ ਝਗੜਾ ਹੋਇਆ ਅਤੇ ਉਸ ਵਿਚਕਾਰ ਅਮ੍ਰਿਤਪਾਲ ਨੇ ਅਜੀਤਪਾਲ ਤੇ ਫਾਇਰ ਕਰ ਦਿਤਾ | ਉਥੇ ਹੀ ਪੁਲਿਸ ਵਲੋਂ ਅਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਦਕਿ ਦੂਸਰਾ ਦੋਸ਼ੀ ਗੁਰਮੁਖ ਸਿੰਘ ਫਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਹੀ ਪੁਲਿਸ ਗ੍ਰਿਫ਼ਤ ਚ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਸਾਥੀ ਦੋਸਤ ਅਜੀਤਪਾਲ ਦਾ ਉਸਨੇ ਕਤਲ ਕੀਤਾ ਹੈ ਉਸਦਾ 2009 ਤੋਂ ਸਾਥੀ ਜਿਗੜੀ ਦੋਸਤ ਸੀ ਲੇਕਿਨ ਰਾਤ ਮਹਿਜ਼ ਦੋਵਾਂ ਚ ਸ਼ਰੀਕੇ ਚ ਵਰਤਣ ਤੋਂ ਹੋਈ ਬਹਿਸ ਚ ਉਸਨੇ ਗੋਲੀ ਚਲਾ ਦਿਤੀ ਕਿਉਕਿ ਉਸਨੂੰ ਇਹ ਡਰ ਹੋ ਗਿਆ ਕਿ ਅਜੀਤਪਾਲ ਕੋਲ ਵੀ ਪਿਸਤੌਲ ਹੈ ਅਤੇ ਉਹ ਉਸਤੇ ਫਾਇਰ ਕਰਨ ਲਗਾ ਹੈ ਉਥੇ ਹੀ ਅਮ੍ਰਿਤਪਾਲ ਸਿੰਘ ਨੇ ਖੁਦ ਕਬੂਲ ਕੀਤਾ ਕਿ ਕਤਲ ਕਰਨ ਬਾਅਦ ਉਸਨੇ ਆਪਣੇ ਬਚਾਵ ਲਈ ਪੂਰੀ ਕਹਾਣੀ ਰਚੀ ਸੀ |

