ਜਿਸ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਅੱਜ ਰਮਨ ਬਹਿਲ ਵੱਲੋਂ ਲਾਇਬਰੇਰੀ ਦਾ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੁਰਾਣੀ ਲਾਏਬਰੇਰੀ ਵਾਲੀ ਇਮਾਰਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਖੁਸ਼ਹਾਲ ਬਹਿਲ ਵੱਲੋਂ ਫਿਸ਼ ਪਾਰਕ ਦੀ ਬੈਕ ਤੇ ਲਾਇਬਰੇਰੀ ਬਣਾਈ ਗਈ ਸੀ। ਪਿਛਲੇ 15 ਸਾਲਾਂ ਤੋਂ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਸ ਲਾਇਬਰੇਰੀ ਦੀ ਖ਼ਸਤਾ ਹਾਲਤ ਹੋ ਚੁੱਕੀ ਹੈ।ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਲੋਕਹਿੱਤ ਦੇ ਫੈਸਲੇ ਲੈਣੇ ਸ਼ੁਰੂ ਕੀਤੇ ਗਏ ਹਨ ਜਿਸ ਕਰਕੇ ਲਾਇਬਰੇਰੀ ਦੇ ਰੈਨੋਵੇਸ਼ਨ ਕਰਨ ਲਈ 36 ਲੱਖ ਤੇ 36 ਹਜ਼ਾਰ ਰੁਪਏ ਸੈਕਸ਼ਨ ਕਰ ਦਿੱਤੇ ਗਏ ਹਨ। ਇਸ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।
ਵਿਜੀਲੈਂਸ ਵੱਲੋਂ ਨਗਰ ਕੌਂਸਲ ਦੇ EO ਅਸੋਕ ਕੁਮਾਰ ਦੀ ਗ੍ਰਿਫ਼ਤਾਰੀ ਤੇ ਰਮਨ ਬਹਿਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ. ਜਿਸ ਨੇ ਕਿਹਾ ਸੀ ਕਿ ਪੰਜਾਬ ਨੂੰ ਕਰਪਸ਼ਨ ਮੁਕਤ ਕੀਤਾ ਜਾਵੇਗਾ। ਇਸ ਲਈ ਭਾਵੇਂ ਰਾਜਨੀਤਿਕ ਹੋਵੇ, ਅਫ਼ਸਰ ਹੋਵੇ ਜਾਂ ਛੋਟਾ ਹੋਵੇ ,ਵੱਢਾ ਹੋਵੇ ਇਸ ਸਰਕਾਰ ਨੇ ਭ੍ਰਿਸ਼ਟਾਚਾਰੀ ਨੂੰ ਕਿਸੇ ਹਾਲਤ ਵਿਚ ਨਹੀਂ ਛੱਡਣਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਕ੍ਰਪਟ ਨਹੀਂ ਹੋਣਾ ਤੇ ਨਾ ਹੀ ਕਰਪਸ਼ਨ ਵਧਣ ਦੇਣੀ ਹੈ।
