ਪੁਲਿਸ ਜਿਲਾ ਬਟਾਲਾ ਨੂੰ ਮਿਲੀ ਵੱਡੀ ਕਾਮਯਾਬੀ ,,,,,,ਦੋ ਗੈਂਗਸਟਰਾਂ ਨੂੰ ਨਜਾਇਜ ਅਸਲੇ ਸਮੇਤ ਕੀਤਾ ਕਾਬੂ ,,,,,ਗ੍ਰਿਫਤਾਰੀ ਮੌਕੇ ਦੀ ਵੀਡੀਓ ਹੋ ਰਹੀ ਵਾਇਰਲ ,,,,,ਤਿਹਾੜ ਜੇਲ ਤੋਂ ਇਕ ਮਹੀਨਾ ਪਹਿਲਾ ਹੀ ਜਮਾਨਤ ਤੇ ਆਇਆ ਸੀ ਇਕ ਗੈਂਗਸਟਰ….ਇਕ ਗੈਂਗਸਟਰ ਪਹਿਲਾ ਵੀ 7 ਕੇਸ ਵਿਚ ਸੀ ਨਾਮਜਦ

ਮਾਝਾ

.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਪੁਲਿਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਟੀਮ ਵਲੋਂ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ ,,,ਪਿੰਡ ਰਾਜੇਚੱਕ ਵਿੱਚ ਕਿਸੇ ਦੇ ਘਰ ਹਮਲਾ ਕਰਨ ਗਏ ਸੀ ਗੈਂਗਸਟਰ ,,,,ਪੁਲਿਸ ਨੂੰ ਮਿਲੀ ਇਤਲਾਹ ,,,,ਗੈਂਗਸਟਰ ਪਿੰਡ ਵਿੱਚ ਕਿਸੇ ਘਰ ਦੀ ਛੱਤ ਉਤੇ ਬਣੇ ਕਮਰੇ ਵਿੱਚ ਲੁੱਕ ਗਏ ,,,,ਪੁਲਿਸ ਨੇ ਓਹਨਾਂ ਨੂੰ ਮੌਕੇ ਤੇ ਜਾਕੇ ਕੀਤਾ ਗਿਰਫ਼ਤਾਰ ,,,,ਇਕ ਪਿਸਟਲ ਅਤੇ ਛੇ ਰੋਂਦ ਅਤੇ ਇਕ ਮੈਗਜ਼ੀਨ ਹੋਏ ਬਰਾਮਦ ,,,ਸੁਖਰਾਜ ਉਤੇ ਪਹਿਲਾ ਵੀ ਹਨ 7 ਕੇਸ ਦਰਜ ,,,ਦੋਨਾਂ ਦੀ ਉਮਰ ਕਰੀਬ 19 ਤੋਂ 22 ਸਾਲ ਦੇ ਦਰਮਿਆਨ ,,,,,ਸੁਖਰਾਜ ਗੈਂਗਸਟਰ ਹਫਤਾ ਪਹਿਲਾ ਹੀ ਤਿਹਾੜ ਜੇਲ ਵਿਚੋਂ ਜਾਮਨਤ ਤੇ ਆਇਆ ਸੀ ਬਾਹਰ,,,ਗੋਲੀ ਗੈਂਗ ਨਾਲ ਸੀ ਸੰਬੰਧ ,,,,ਗੋਲੀ ਗੈਂਗਸਟਰ ਵੀ ਇਸ ਸਮੇਂ ਅਮ੍ਰਿਤਸਰ ਜੇਲ ਵਿਚ ਕੈਦ ਹੈ,,,,,, ਇਹਨਾਂ ਦੋਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਸਮੇ ਦੀ ਵੀਡੀਓ ਹੋ ਰਹੀ ਹੈ ਵਾਇਰਲ ,,,,

ਥਾਣਾ ਕੋਟਲੀ ਸ਼ੂਰਤ ਮੱਲੀ ਦੇ ਥਾਣਾ ਪ੍ਰਭਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੇਚੱਕ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਫੋਨ ਆਇਆ ਕੇ ਦੋ ਨੌਜਵਾਨ ਪਿੰਡ ਵਿਚ ਉਹਨਾਂ ਦੇ ਬੇਟੇ ਜਸ਼ਨਦੀਪ ਦੀ ਕੁੱਟਮਾਰ ਕਰ ਰਹੇ ਸਨ ਅਤੇ ਜਦੋਂ ਸੁਖਦੇਵ ਸਿੰਘ ਨੇ ਵਿਚ ਪੈ ਕੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿਸਟਲ ਨਹੀਂ ਚਲੀ ਅਤੇ ਉਹਨਾ ਨੇ ਓਥੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਉਕਤ ਦੋਵੇ ਨੌਜਵਾਨ ਭੱਜ ਕੇ ਪਿੰਡ ਵਿਚ ਬਲਵਿੰਦਰ ਸਿੰਘ ਦੇ ਘਰ ਛੱਤ ਉਤੇ ਬਣੇ ਕਮਰੇ ਵਿਚ ਲੁਕ ਗਏ ਹਨ ਪੁਲਿਸ ਅਧਿਕਾਰੀ ਨੇ ਅਗੇ ਦੱਸਿਆ ਕੇ ਜਦੋ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਦੋਨੋ ਨੌਜਵਾਨ ਜਿਹਨਾਂ ਵਿਚੋਂ ਇਕ ਗੈਂਗਸਟਰ ਸੁਖਰਾਜ ਸਿੰਘ ਵਾਸੀ ਪਿੰਡ ਪੱਡਾ ਹਲਕਾ ਡੇਰਾ ਬਾਬਾ ਨਾਨਕ ਅਤੇ ਦੂਸਰਾ ਗੈਂਗਸਟਰ ਮਰਿੰਦਰ ਸਿੰਘ ਵਾਸੀ ਨਿਕੋ ਸਰਾਂ ਹਲਕਾ ਡੇਰਾ ਬਾਬਾ ਨਾਨਕ ਨੂੰ ਗਿਰਫ਼ਤਾਰ ਕੀਤਾ ਜਿਹਨਾਂ ਕੋਲੋ 1 ਪਿਸਟਲ 32 ਬੋਰ ਛੇ ਜਿੰਦਾ ਰੋਂਦ ਅਤੇ ਇਕ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਬਿਨਾਂ ਨੰਬਰ ਬਰਾਮਦ ਕੀਤਾ ਗੈਂਗਸਟਰ ਸੁਖਰਾਜ ਉਤੇ ਪਹਿਲਾ ਵੀ 7 ਕੇਸ ਦਰਜ ਹਨ ਅਤੇ ਇਹ ਦਿੱਲੀ ਦੀ ਤਿਹਾੜ ਜੇਲ ਵਿਚੋਂ ਇਕ ਮਹੀਨਾ ਪਹਿਲਾ ਹੀ ਜਮਾਨਤ ਤੇ ਬਾਹਰ ਆਇਆ ਸੀ ਇਹਨਾਂ ਉਤੇ ਕੇਸ ਦਰਜ ਕਰ ਕੇ ਅਗੇ ਦੀ ਪੁੱਛਗਿੱਛ ਜਾਰੀ ਹੈ

ਓਧਰ ਦੂਸਰੇ ਪਾਸੇ ਪਕੜੇ ਗਏ ਗੈਂਗਸਟਰ ਸੁਖਰਾਜ ਸਿੰਘ ਨੇ ਖੁਦ ਕਬੂਲਦੇ ਹੋਏ ਕਿਹਾ ਕਿ ਉਹ ਪਿੰਡ ਰਾਜੇਚੱਕ ਦੇ ਜਸ਼ਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗੋਲੀਆਂ ਮਾਰਨ ਗਏ ਸੀ ਕਿਉਂਕਿ ਜਸ਼ਨਦੀਪ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਰ ਕਿਸਮਤ ਨਾਲ ਉਹ ਬੱਚ ਗਿਆ ਅਤੇ ਪੁਲਿਸ ਨੇ ਸਾਨੂੰ ਕਾਬੂ ਕਰ ਲਿਆ ਸੁਖਰਾਜ ਨੇ ਦੱਸਿਆ ਕਿ ਉਹ ਗੋਲੀ ਗਰੁਪ ਨਾਲ ਸੰਬੰਧਿਤ ਹੈ ਅਤੇ ਉਸ ਉਪਰ ਦਿੱਲੀ ਅਤੇ ਪੰਜਾਬ ਸਮੇਤ 7 ਕੇਸ ਦਰਜ ਹਨ

Leave a Reply

Your email address will not be published. Required fields are marked *