ਰੋਹਿਤ ਗੁਪਤਾ
ਗੁਰਦਾਸਪੁਰ, 19 ਜੂਨ ਸਿਵਲ ਸਰਜਨ ਦੀ ਖਾਲੀ ਪਈ ਅਸਾਮੀ ਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਡਾਕਟਰ ਵਿਮੀ ਮਹਾਜਨ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਸਿਹਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਆਈ. ਏ. ਐਸ. ਅਜੋਏ ਸ਼ਰਮਾ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਹਤ ਵਿਭਾਗ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚੁਲਾਉਣ ਹਿੱਤ ਵਿਮੀ ਮਹਾਜਨ ਨੂੰ ਆਪਣੇ ਕੰਮ ਦੇ ਨਾਲ ਨਾਲ ਆਰਜੀ ਤੌਰ ਤੇ ਅਗਲੇਰੇ ਹੁਕਮਾਂ ਤੱਕ ਸਿਵਲ ਸਰਜਨ ਗੁਰਦਾਸਪੁਰ ਦੀ ਖਾਲੀ ਹੋਈ ਅਸਾਮੀ ਦਾ ਵਾਧੂ ਚਾਰਜ ਦਿੱਤਾ ਜਾਂਦਾ ਹੈ।ਡਾ ਵਿਮੀ ਮਹਾਜਨ ਇਸ ਸਮੇਂ ਆਈ ਮੋਬਾਈਲ ਯੂਨਿਟ ਜਿਲ੍ਹਾਂ ਗੁਰਦਾਸਪੁਰ ਵਿੱਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਵੀ ਕੰਮ ਕਰ ਰਹੇ ਹਨ।ਦੱਸਣ ਯੋਗ ਹੈ ਕਿ 31 ਮਈ ਨੂੰ ਸਿਵਲ ਸਰਜਨ ਡਾਕਟਰ ਹਰਭਜਨ ਮਾਂਡੀ ਦੇ ਰਿਟਾਇਰ ਹੋਣ ਤੋਂ ਬਾਅਦ ਸਿਵਲ ਸਰਜਨ ਗੁਰਦਾਸਪੁਰ ਦਾ ਅਹੁਦਾ ਖਾਲੀ ਪਿਆ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਡਾਕਟਰ ਵਿਨੀ ਮਹਾਜਨ ਦੇ ਪਤੀ ਡਾਕਟਰ ਅਰਵਿੰਦਰ ਮਹਾਜਨ ਵੀ ਗੁਰਦਾਸਪੁਰ ਵਿੱਚ ਹੀ ਸੀਨੀਅਰ ਮੈਡੀਕਲ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ।