ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਜ਼ਹਿਰੀਲੀ ਸ਼ਰਾਬ ਦੇ ਧੰਦਾ ਕਰਨ ਵਾਲੇ ਲੋਕਾਂ ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚਲਦੇ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵਲੋਂ ਵੱਖ ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੈਡ ਕਰ ਜਿਥੇ ਜ਼ਹਿਰੀਲੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਹੈ ਪਿਛਲੇ ਦਿਨਾਂ ਚ ਗੁਰਦਾਸਪੁਰ ਚ ਬਿਆਸ ਦਰਿਆ ਦੇ ਕੰਢੇ ਵੱਡੀ ਤਾਦਾਦ ਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਢੇ ਸ਼ਾਮਲਾਟ ਥਾਵਾਂ ਤੇ ਰੈਡ ਕਰ ਜਬਤ ਕੀਤਾ ਅਤੇ ਨਸ਼ਟ ਕੀਤਾ ਗਿਆ ਸੀ ਲੇਕਿਨ ਇਸ ਵਾਰ ਤਾ ਹੈਰਾਨ ਕਰਨ ਵਾਲਿਆਂ ਤਸਵੀਰਾਂ ਸਾਮਣੇ ਆਈਆਂ ਜਦ ਅਬਕਾਰੀ ਵਿਭਾਗ ਦੇ ਆਲਾ ਅਧਕਾਰੀਆਂ ਦੇ ਆਦੇਸ਼ਾ ਤੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਚ ਰੇਡ ਕੀਤੀ ਤਾ ਪਿੰਡ ਸ਼ਾਹਪੁਰ ਜਾਜਨ ਵਿਖੇ ਪਿੰਡ ਦੇ ਬਾਹਰ ਜੋ ਕੁੜੇ ਦੇ ਢੇਰ ਰੂੜੀ ਦਾ ਢੇਰ ਸੀ ਉਸ ਚ ਇਹ ਨਾਜਾਇਜ਼ ਸ਼ਰਾਬ ਲੂਕਾ ਕੇ ਪਲਾਸਟਿਕ ਪੈਕੇਟਾ ਂ ਚ ਰੱਖੀ ਹੋਈ ਸੀ ਅਤੇ ਰੂੜੀ ਫੋਲਣ ਤੇ ਇਸ ਗੰਦਗੀ ਦੇ ਢੇਰ ਚ ਕਰੀਬ 50 ਪੈਕੇਟ ਬਰਾਮਦ ਹੋਏ ਉਥੇ ਹੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਅਤੇ ਅਵਤਾਰ ਸਿੰਘ ਨੇ ਜਾਣਕਾਰੀ ਦਿਤੀ ਕਿ ਉਹਨਾਂ ਵਲੋਂ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਇਹ ਜਹਿਰ ਰੂਪੀ ਸ਼ਰਾਬ ਦਾ ਕਾਲਾ ਕਾਰੋਬਾਰ ਕਰਨ ਵਾਲੇ ਲੋਕ ਖੁਦ ਕਾਬੂ ਨਾ ਆਉਣ ਕਿਵੇਂ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ |