ਵਿਦੇਸ਼ ਵਿੱਚ ਬੈਠਾ ਪੁੱਤਰ ਆਪਣੇ ਸੰਪਰਕਾਂ ਰਾਹੀਂ ਪਿਓ ਨੂੰ ਦਵਾਉਂਦਾ ਸੀ ਹੈਰੋਇਨ, ਪਿਉ ਅੱਗੇ ਕਰਦਾ ਸੀ ਸਪਲਾਈ

ਗੁਰਦਾਸਪੁਰ ਪੰਜਾਬ ਮਾਝਾ

ਪਿਉ ਅਤੇ ਉਸ ਦਾ ਸਾਥੀ 70 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੂੰ ਦਬੋਚੇ

ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਜ਼ਿਲ੍ਹੇ ਦੀ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੁਲਸ ਨੇ ਨਾਕੇ ਦੌਰਾਨ ਬੱਬਰੀ ਬਾਈਪਾਸ ਨੇੜੇ ਦੋ ਵਿਅਕਤੀਆਂ ਨੂੰ 70 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਨੇ ਬੱਬਰੀ ਬਾਈਪਾਸ ਨੇੜੇ ਨਾਕਾ ਲਗਾਇਆ ਸੀ, ਜਿਸ ਦੌਰਾਨ ਇਕ ਸ਼ੱਕੀ ਵਿਅਕਤੀ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ। ਜਦੋਂ ਰੋਕਿਆ ਤਾਂ ਉਕਤ ਮੋਟਰਸਾਈਕਲ ਸਵਾਰ ਨੇ ਸਾਮਾਨ ਸੁੱਟਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਮੋਟਰਸਾਇਕਲ ਸਵਾਰ ਨੇ ਗੁਰਜੰਟ ਵਾਸੀ ਪਿੰਡ ਪੱਟੀਕੇ ਦੱਸਿਆ ਤੇ ਨਾਲ ਪੰਜਾਬ ਸਿੰਘ ਪੁੱਤਰ ਚੈਨ ਸਿੰਘ ਵਾਸੀ ਛਹਿਰਟਾ ਮੌਜੂਦ ਸੀ। ਤਫਤੀਸ਼ੀ ਅਫਸਰ ਨੂੰ ਮੌਕੇ ’ਤੇ ਬੁਲਾ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਗੁਰਜੰਟ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਬਟਾਲਾ ਦੇ ਕੋਲ ਪੰਜਾਬ ਸਿੰਘ ਦਾ ਪੁੱਤਰ ਜਤਿੰਦਰ ਸਿੰਘ ਇਟਲੀ ਦੇ ਨੇੜਲੇ ਆਸਟਰੀਆ ਤੋਂ ਆਪਣੇ ਜਾਣਕਾਰ ਭਾਰਤ ਵਿੱਚ ਸਥਿਤ ਹੈਰੋਇਨ ਤਤਕਰਾਂ ਨੂੰ ਫੋਨ ਕਰਕੇ ਸਪਲਾਈ ਕਰਵਾਉਂਦਾ ਸੀ।
ਉਹੀ ਡਲਿਵਰੀ ਸਬੰਧੀ ਜਾਣਕਾਰੀ ਦਿੰਦਾ ਸੀ। ਇਸ ਵਾਰ ਉਕਤ ਵਿਅਕਤੀ ਕਾਬੂ ਕਰ ਲਏ ਗਏ ਹਨ, ਜਿਨ੍ਹਾਂ ਨੇ ਮਾਲ ਡਲਿਵਰੀ ਕਰ ਦਿੱਤੀ ਸੀ ਅਤੇ ਪੈਸੇ ਲੈਣੇ ਬਾਕੀ ਸਨ। ਪੁਲਸ ਨੇ ਉਕਤ ਕਾਬੂ ਕੀਤੇ ਵਿਅਕਤੀਆਂ ਖ਼ਿਲਾਫ਼ ਅਤੇ ਬਾਹਰ ਬੈਠੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਅਤੇ ਬਾਕੀ ਦੀ ਪੁੱਛਗਿਛ ਜਾਰੀ ਹੈ। ਪੰਜਾਬ ਸਿੰਘ ਆਪਣੇ ਪੁੱਤਰ ਦੇ ਕਹਿਣ ’ਤੇ ਇਸ ਕੰਮ ਵਿਚ ਪਿਆ ਸੀ। ਇਸ ਮਾਮਲੇ ’ਚ ਸਾਰੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਗੁਰਜੰਟ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋ ਮੁਕੱਦਮੇ ਦਰਜ ਹਨ l


Leave a Reply

Your email address will not be published. Required fields are marked *