ਜਲੰਧਰ ਨਵੇ ਸਾਲ ਦੇ ਆਗਮਨ ਤੇ ਰੰਗਾਰੰਗ ਪ੍ਰੋਗਰਾਮ “ਮੁਬਾਰਕਾਂ ਦੀ ਸ਼ਾਮ” 31 ਦਿਸੰਬਰ ਰਾਤ 9 ਵਜੇ ਤੋਂ 10 ਵਜੇ ਤੱਕ ਫਿਦਾ ਚੈਨਲ ਤੇ ਟੈਲੀਕਾਸਟ ਕੀਤਾ ਜਾਵੇਗਾ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਆਈ ਆਰ ਰਿਕਾਰਡਸ ਦੇ ਪ੍ਰੋਜੈਕਟ ਮੈਨੇਜਰ ਸੋਨੂੰ ਮੱਟੂ ਨੇ ਦੱਸਿਆ ਕਿ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਗਾਇਕਾ ਰਿਹਾਨਾ ਭੱਟੀ ਆਪਣੀ ਹਾਜਰੀ ਭਰਨਗੇ।ਇਸ ਪ੍ਰੋਗਰਾਮ ਦੇ ਪ੍ਰੋਜੈਕਟ ਮੈਨੇਜਰ ਸੋਨੂੰ ਮੱਟੂ,ਵੀਡਿਉ ਡਾਇਰੈਕਟਰ ਮਲਕੀਤ ਸਿੰਘ , ਡੀ ਓ ਪੀ ਨਰੇਸ਼ ਕੁਮਾਰ , ਮੇਕਅੱਪ ਆਰਟਿਸਟ ਰਜਨੀ ਵਰਮਾ ,ਪੋਸਟ ਪ੍ਰੋਡਕਸ਼ਨ ਭਾਗ ਫ਼ਿਲਮਜ਼ ਪ੍ਰੋਡਕਸ਼ਨ,ਮਿਊਜਕ ਡਾਇਰੈਕਟਰ ਕਰਨ ਸਿੰਘ ,ਪ੍ਰੋਡਿਊਸਰ ਮੇਸ਼ੀ ਮਹਿਰਮ ਫਿਲੌਰੀ,ਪੇਸ਼ਕਸ਼ ਇੰਡੀਅਨ ਰਮੇਸ਼ ,ਲੇਬਲ ਆਈ ਆਰ ਰਿਕਾਰਡਸ ਦਾ ਹੈ।ਇਸ ਰੰਗਾਰੰਗ ਪ੍ਰੋਗਰਾਮ ਨੂੰ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਫ਼ਿਲਮਾਇਆ ਗਿਆ ਹੈ
