Skip to content
ਗੋਇੰਦਵਾਲ ਸਾਹਿਬ ਵਿਖੇ
ਆਤਮਾ ਸਕੀਮ ਅਧੀਨ ਹਾੜੀ ਦੇ ਮੌਸਮ ਵਿਚ ਘਰੇਲੂ ਸੁਆਣੀਆਂ ਨੂੰ ਦਿੱਤੀਆਂ ਸਬਜ਼ੀਆਂ ਦੀਆਂ ਕਿੱਟਾਂ ਘਰੇਲੂ ਸੁਆਣੀਆਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਅਫ਼ਸਰ ਕਮ ਬੀ ਟੀ ਟੀ ਇੰਚਾਰਜ ਮਲਵਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਨੇ ਦੱਸਿਆ ਕਿ ਖੇਤੀ, ਕੁਦਰਤ ਵੱਲੋਂ ਮਿਲਿਆ ਪੂਰੇ ਸੰਸਾਰ ਨੂੰ ਅਜਿਹਾ ਇੱਕ ਤੋਹਫ਼ਾ ਹੈ, ਜਿਸ ਨਾਲ ਹੀ ਪੂਰੇ ਸੰਸਾਰ ਦਾ ਵਜੂਦ ਹੈ। ਜੇਕਰ ਕੋਈ ਕਿਸਾਨ ਖੇਤੀ ਕਰਨਾ ਛੱਡ ਦੇਵੇ ਤਾਂ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਜਿਵੇਂ ਕਿ ਖਾਣ ਲਈ ਖਾਣਾ, ਪਹਿਨਣ ਲਈ ਕੱਪੜੇ ਆਦਿ। ਇਹ ਸਭ ਕੁੱਝ ਮਿੱਟੀ ਵਿੱਚੋਂ ਇੱਕ ਕਿਸਾਨ ਦੁਆਰਾ ਹੀ ਉਗਾਇਆ ਜਾਂਦਾ ਹੈ। ਪਰ ਅੱਜ-ਕੱਲ੍ਹ ਕੁੱਝ ਕਿਸਾਨ ਫਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕਰ ਰਹੇ ਹਨ। ਜਿਸ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਧਰਤੀ ਵਿੱਚੋਂ ਖ਼ਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕੇ ਘਰੇਲੂ ਸੁਆਣੀਆਂ ਨੂੰ ਆਤਮਾ ਸਕੀਮ ਅਧੀਨ ਹਾੜੀ ਦੇ ਸੀਜਨ ਦੌਰਾਨ ਸਬਜੀਆਂ ਦੀਆਂ ਕਿੱਟਾਂ ਮੁਹਈਆ ਕਰਵਾਈਆਂ ਗਈਆਂ ਸਨ । ਅੱਜ ਉਨ੍ਹਾਂ ਨੇ ਆਪਣੀ ਫੇਰੀ ਦੌਰਾਨ ਵਰਿੰਦਰ ਕੌਰ ਪਿੰਡ ਵੜਿੰਗ ਸੂਬਾ ਸਿੰਘ ਦੀ ਘਰੇਲੂ ਬਗੀਚੀ ਦਾ ਦੌਰਾ ਕੀਤਾ ।ਵਰਿੰਦਰ ਕੌਰ ਨੇ ਆਪਣੀ ਘਰੇਲੂ ਬਗੀਚੀ ਵਿਚ ਮੇਥੀ, ਮਟਰ,ਪਾਲਕ, ਧਨੀਆਂ ,ਗੋਭੀ, ਬ੍ਰੋਕਲੀ ਅਤੇ ਹੋਰ ਸਬਜ਼ੀਆਂ ਬੀਜੀਆਂ ਸਨ । ਵਰਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਘਰੇਲੂ ਬਗੀਚੀ ਦੀ ਸਾਂਭ-ਸੰਭਾਲ ਕੁਦਰਤੀ ਤਰੀਕੇ ਨਾਲ ਕੀਤੀ ਜਾ ਰਹੀ ਸੀ ਅਤੇ ਉਹ ਕੋਈ ਵੀ ਰਸਾਇਣਕ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਨਹੀਂ ਕਰਦੇ। ਗੱਲਬਾਤ ਦੌਰਾਨ ਵਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਤਮਾ ਸਕੀਮ ਅਧੀਨ ਢੀਂਗਰੀ ਖੁੰਬ ਦਾ ਬੀਜ ਲੈ ਕੇ
ਢੀਂਗਰੀ ਖੁੰਬ ਨੂੰ ਲਿਫਾਫੇ ਵਿੱਚ ਉਗਾਇਆ ਹੋਇਆ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਢੀਂਗਰੀ ਖੂਬ ਦੇਖਣ ਨੂੰ ਭਾਵੇਂ ਉਨੀ ਸੋਹਣੀ ਨਹੀਂ ਲਗਦੀ ਪਰ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਸਕੀਮਾਂ ਲਾਗੂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਘਰੇਲੂ ਕੁਦਰਤੀ ਤੌਰ ਤੇ ਸਬਜ਼ੀਆਂ ਉਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤ ਰਹਿ ਸਕੇ । ਅਖੀਰ ਵਿੱਚ ਯਾਦਵਿੰਦਰ ਸਿੰਘ ਨੇ ਵਰਿੰਦਰ ਕੌਰ ਅਤੇ ਫਤਿਹ ਗਰੁੱਪ ਦੀਆਂ ਸਮੂਹ ਔਰਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਅੰਕੁਸ਼ ਕੁਮਾਰ ਅਤੇ ਰਾਜੀਵ ਕੁਮਾਰ ਵੀ ਹਾਜ਼ਰ ਸਨ ।