ਜਿਲਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੇ ਨੇੜੇ ਪਿੰਡ ਲੇਹਲ ਵਿਖੇ ਪੰਜਾਬੀ ਫਿਲਮ ਉਡੀਕ ਦਾ ਸੁੱਭ ਆਰੰਭ ਬਿਰਧ ਆਸ਼ਰਮ ਸਿੱਖ ਵੈਲਫੇਅਰ ਫਾਉਂਡੇਸ਼ਨ ਧਾਰੀਵਾਲ ਪਿੰਡ ਲੇਹਲ ਵਿਖੇ ਪਰਮਾਤਮਾ ਦਾ ਨਾਮ ਲੈ ਕੇ ਇੰਜ. ਜਤਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਕੌਮੀ ਜਥੇਬੰਧਕ ਸਕੱਤਰ ਅਤੇ ਸ੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਨਾਰੀਅਲ ਤੋੜ ਕੇ ਕੀਤਾ।ਇਸ ਮੌਕੇ ਓਹਨਾਂ ਕਿਹਾ ਕਿ ਇਹ ਫਿਲਮ ਉਡੀਕ , ਸਮਾਜ ਨੂੰ ਸੇਧ ਦੇਣ ਵਾਲੀ ਫਿਲਮ ਹੈ। ਜੋ ਮਾਤਾ ਪਿਤਾ ਕਰਜਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਓਹਨਾਂ ਵਿੱਚੋ ਕੁੱਝ ਬੱਚੇ ਆਪਣੇ ਮਾਤਾ ਪਿਤਾ ਨੂੰ ਅਣਗੌਲਿਆਂ ਕਰਦੇ ਹਨ ਅਤੇ ਇੱਥੋਂ ਤੱਕ ਕਿ ਮਾਤਾ ਪਿਤਾ ਦੇ ਮਰਨ ਤੇ ਵੀ ਉਹਨਾਂ ਦੀ ਚਿੱਤਾ ਨੂੰ ਅਗਨੀ ਦੇਣ ਦਾ ਟਾਈਮ ਤੱਕ ਨਹੀ ਦੇ ਪਾਉਂਦੇ।ਓਹਨਾਂ ਕਿਹਾ ਕਿ ਪੰਜਾਬ ਇਕ ਖੁਸ਼ਹਾਲ ਪ੍ਰਦੇਸ਼ ਹੈ, ਏਥੇ ਕੰਮ ਦੀ ਕੋਈ ਘਾਟ ਨਹੀ ਹੈ, ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਇੱਥੇ ਹੀ ਉਨ੍ਹਾਂ ਨੂੰ ਕੰਮ ਕਰਨਾ ਚਾਹੀਦਾ ਹੈ, ਤਾਂ ਜ਼ੋ ਪੰਜਾਬ ਚ ਰਹਿ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਸਕਣ ਅਤੇ ਕਿਸੇ ਵੀ ਮਾਤਾ ਪਿਤਾ ਨੂੰ ਬੁੜ੍ਹਾਪੇ ਵਿਚ ਬਿਰਧ ਆਸ਼ਰਮ ਦਾ ਸਹਾਰਾ ਨਾ ਲੈਣਾ ਪਵੇ। ਉਨ੍ਹਾਂ ਨੇ ਉਡੀਕ ਫਿਲਮ ਦੇ ਸਾਰੀ ਟੀਮ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਬਾਲੀਵੁੱਡ ਡਾਇਰੈਕਟਰ ਮਲਕੀਤ ਸਿੰਘ, ਕੈਮਰਾਮੇਨ ਕੁਲਦੀਪ ਕੁਮਾਰ, ਮੈਕਅੱਪ ਆਰਟਿਸਟ ਰਜਨੀ ਵਰਮਾ,ਐਕਟਰ ਸੁਰੇਸ਼ ਕੁਮਾਰ, ਹੀਰੋਇਨ ਜੈਸਮੀਨ ਜੱਸੀ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ,ਗਾਇਕਾ ਰਿਹਾਨਾ ਭੱਟੀ , ਕਮਲ ਜੀਤ ਕੌਰ, ਸਰਪੰਚ ਗੁਰਮੀਤ ਸਿੰਘ ਮਾਨੇਪੁਰ , ਮਨੋਜ ਕੁਮਾਰ,ਗਿੱਲ,ਅਸ਼ੋਕ ਕੁਮਾਰ ਬੰਗਰਾਲ ਹਾਜਿਰ ਸਨ।
