ਰਿਪੋਰਟਰ….. ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਸਿਵਿਲ ਹਸਪਤਾਲ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਆਏ ਦਿਨ ਹੀ ਇਸ ਅੰਦਰ ਦੀਆਂ ਕਮੀਆਂ ਅਕਸਰ ਹੀ ਨਜਰ ਆਉਂਦੀਆਂ ਰਹਿੰਦੀਆਂ ਹਨ ਜਿਸਦੇ ਚਲਦੇ ਸਿਵਿਲ ਸਰਜਨ ਡਾਕਟਰ ਕੁਲਵਿੰਦਰ ਕੌਰ ਦੇ ਵਲੋਂ ਬਟਾਲਾ ਸਿਵਿਲ ਹਸਪਤਾਲ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ ਕੁਝ ਡਾਕਟਰ ਗੈਰ ਹਾਜਿਰ ਪਾਏ ਗਏ
ਸਿਵਿਲ ਸਰਜਨ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਸਿਵਿਲ ਹਸਪਤਾਲ ਬਟਾਲਾ ਅੰਦਰ ਐਮਰਜੈਂਸੀ ਸੇਵਾਵਾਂ ਅਤੇ ਦੂਸਰਿਆਂ ਸੇਵਾਵਾਂ ਆਮ ਜਨਤਾ ਨੂੰ ਪੁਖਤਾ ਤੌਰ ਤੇ ਮਿਲਣ ਇਸਨੂੰ ਲੈਕੇ ਅੱਜ ਬਟਾਲਾ ਸਿਵਿਲ ਹਸਪਤਾਲ ਅੰਦਰ ਅਚਨਚੇਤ ਚੈਕਿੰਗ ਕੀਤੀ ਗਈ ਹੈ ਅਤੇ ਚੈਕਿੰਗ ਦੌਰਾਨ ਕੁਝ ਡਾਕਟਰ ਗੈਰ ਹਾਜਿਰ ਪਾਏ ਗਏ ਹਨ ਪਹਿਲੀ ਵਾਰ ਵਾਰਨਿੰਗ ਦਿੱਤੀ ਜਾਵੇਗੀ ਅਗਰ ਫਿਰ ਵੀ ਕਮੀ ਰਹੀ ਤਾਂ ਫਿਰ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ
ਡਾਕਟਰ ਕੁਲਵਿੰਦਰ ਕੌਰ ( ਸਿਵਿਲ ਸਰਜਨ)
ਓਥੇ ਹੀ ਇਸ ਚੈਕਿੰਗ ਨੂੰ ਲੈਕੇ ਆਮ ਜਨਤਾ ਦਾ ਕਹਿਣਾ ਸੀ ਕਿ ਬਟਾਲਾ ਸਿਵਿਲ ਹਸਪਤਾਲ ਦੇ ਜੋ ਹਲਾਤ ਹਨ ਉਹਨਾਂ ਤੋਂ ਹਰ ਕੋਈ ਜਾਣੂ ਹੈ ਲੇਕਿਨ ਇਸ ਚੈਕਿੰਗ ਦੇ ਦੌਰਾਨ ਜਿਹੜੀ ਸਹਿਤ ਸ਼ਾਹੂਲਤ ਸਾਡੇ ਮਰੀਜ ਨੂੰ ਨਹੀਂ ਮਿਲ ਪਾ ਰਹੀ ਸੀ ਉਹ ਇਸ ਚੈਕਿੰਗ ਦੇ ਕਾਰਨ ਤੁਰੰਤ ਦਿਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਚੈਕਿੰਗ ਹੁੰਦੀ ਰਹਿਣੀ ਚਾਹੀਦੀ ਹੈ
ਆਮ ਜਨਤਾ