ਸੰਤ ਨਿਰੰਕਾਰੀ ਮਿਸ਼ਨ ਵਲੋਂ ਚਲਾਇਆ ਗਿਆ ਸਵੱਛਤਾ ਅਭਿਆਨ।

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ ਸੁਸ਼ੀਲ ਕੁਮਾਰ -:

ਸੰਤ ਨਿਰੰਕਾਰੀ ਮਿਸ਼ਨ ਦੀਨਾ ਨਗਰ ਵਲੋਂ ਚਲਾਇਆ ਗਿਆ ਸਵੱਛਤਾ ਅਭਿਆਨ। ਪ੍ਰੋਜੈਕਟ ਅੰਮ੍ਰਿਤ ਦੀ ਕੀਤੀ ਸ਼ੁਰੂਆਤ।ਪਾਣੀ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਜਰੂਰੀ ।ਸਤਿਗੁਰੂ ਮਾਤਾ ਸ਼ੁਦੀਕਸ਼ਾ ਜੀ ਮਹਾਰਾਜ।
ਬਹਿਰਾਮਪੁਰ ,27ਫਰਵਰੀ ਅੱਜ ਸੰਤ ਨਿਰੰਕਾਰੀ ਮਿਸ਼ਨ ਨੇ ਸਵੱਛ ਜਲ ਸਵੱਛ ਮਨ ਅਭਿਆਨ ਤਹਿਤ ਸ਼ਹਿਰ ਦੇ ਅੰਦਰ ਅਤੇ ਬਾਹਰ ਨਹਿਰਾਂ ,ਨਾਲਿਆਂ ਦੀ ਸਫਾਈ ਦੇ ਤਹਿਤ ਪਿੰਡ ਬਾਹਮਣੀ ਜੋਗਰ ਵਿਖੇ ਨੋਮਨੀ ਦੀ ਸਫਾਈ ਕੀਤੀ ਗਈ।ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਹਾਂਪੁਰਸ਼ਾਂ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਜੋਨਲ ਇਨਚਾਰਜ ਰਾਕੇਸ਼ ਸੇਠੀ ਨੇ ਦੱਸਿਆ ਕਿ ਅਜ਼ਾਦੀ ਦੇ ਪਿਚੱਤਰਵੇਂ ਅੰਮ੍ਰਿਤ ਮਹਾਂਓਤਸਵ ਤਹਿਤ ਅੱਜ ਸਵੇਰੇ ਅੱਠ ਵਜੇ ਅੰਮ੍ਰਿਤ ਪ੍ਰੋਜੈਕਟ ਤਹਿਤ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ ਸਵੱਛ ਜਲ ਸਵੱਛ ਮਨ ਅਭਿਆਨ ਦਾ ਉਦਘਾਟਨ ਕੀਤਾ ਗਿਆ ਨਿਰੰਕਾਰੀ ਰਾਜ ਪਿਤਾ ਅਤੇ ਸਤਿਗੁਰੂ ਮਾਤਾ ਜੀ ਨੇ ਯਮੁਨਾ ਛਠ ਘਾਟ ਤੋਂ ਇਸ ਅਭਿਆਨ ਦੀ ਸ਼ੁਰੂਆਤ ਕੀਤੀਇਸ ਦੇ ਨਾਲ ਹੀ ਸਤਿਗੁਰੂ ਮਾਤਾ ਜੀ ਦੇ ਪਾਵਨ ਅਸ਼ੀਰਵਾਦ ਸਦਕਾਪੂਰੇ ਭਾਰਤ ਵਿੱਚ730 ਸ਼ਹਿਰਾਂ ਤੇ 27 ਰਾਜਾਂਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂਵਿੱਚ 1100 ਤੋਂ ਵੱਧ ਥਾਵਾਂ ਤੇ ਇੱਕੋ ਸਮੇਂ ਇਸ ਵੱਡੇ ਪੱਧਰ ਤੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਸੰਤ ਨਿਰੰਕਾਰੀ ਮਿਸ਼ਨ ਨੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਇਲਾਹੀ ਨਿਰਦੇਸ਼ਨ ਹੇਠ ਅੰਮ੍ਰਿਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਸਮੂਹ ਅਧਿਕਾਰੀ,ਕੇਂਦਰ ਅਤੇ ਰਾਜ ਸਰਕਾਰ ਦੇ ਮੰਤਰੀਆਂ,ਪਤਵੰਤਿਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰਾਂ ਅਤੇ ਸੇਵਾ ਦਲ ਦੇ ਮੈਂਬਰਾਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਮਿਸ਼ਨ ਦੀ ਵੈਬਸਾਈਟ ਤੇ ਕੀਤਾ ਗਿਆ।ਜਿਸ ਦਾ ਲਾਭ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਮੂਹ ਸੰਗਤਾਂ ਅਤੇ ਨਿਰੰਕਾਰੀ ਸਰਧਾਲੂਆਂ ਨੇ ਲਿਆ। ਇਸ ਅਭਿਆਨ ਦਾ ਉਦਘਾਟਨ ਕਰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪਾਣੀ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪਰਮਾਤਮਾ ਨੇ ਸਾਨੂੰ ਅੰਮ੍ਰਿਤ ਵਰਗਾ ਪਾਣੀ ਦੀ ਦਾਤ ਬਖਸ਼ੀ ਹੈ ਜਿਸ ਦੀ ਸੰਭਾਲ ਕਰਨਾ ਸਾਡਾ ਪਰਮ ਕਰਤੱਵ ਹੈ ।ਸਾਫ ਪਾਣੀ ਦੇ ਨਾਲ ਨਾਲ ਸਾਫ ਮਨ ਦਾ ਹੋਣਾ ਵੀ ਅਤਿ ਜ਼ਰੂਰੀ ਹੈ ।ਕਿਉਂਕਿ ਇਸੇ ਭਾਵਨਾ ਨਾਲ ਅਸੀਂ ਸੰਤਾਂ ਮਹਾਪੁਰਸ਼ਾਂ ਦੀਆਂ ਜੀਵਨੀਆਂ ਤੋ ਸਿੱਖਿਆ ਲੈ ਕੇ ਸਾਰੀਆਂ ਲਈ ਪੁੰਨ ਦਾ ਕੰਮ ਕਰਦੇ ਹਾਂ।ਇਸ ਅਭਿਆਨ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।ਜਿਸ ਵਿੱਚ ਸੇਵਾ ਦਾਰਾਂ ਅਤੇ ਮਹਿਮਾਨਾਂ
ਲਈ ਬੈਠਣ ਰਿਫਰੈਸਮੈਂਟ ਪਾਰਕਿੰਗ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ।ਇਸ ਸਮੇਂ ਸਵੱਛ ਭਾਰਤ ਦੇ ਤਹਿਤ ਵਰਤੇ ਜਾਣ ਵਾਲੇ ਉਪਕਰਨਾਂ ਦੀ ਵਰਤੋਂ ਕੀਤੀ ਗਈ।ਪਲਾਸਟਿਕ ਦੀਆਂ ਬੋਤਲਾਂ ਥਰਮੋਕੋਲ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ।ਅੰਤ ਵਿੱਚ ਆਏ ਹੋਏ ਮਹਿਮਾਨਾਂ ਅਤੇ ਸਰਧਾਲੂਆਂ ਨੇ ਮਿਸ਼ਨ ਵਲੋ ਗਏ ਇਸ ਅਭਿਆਨ ਦੀ ਪ੍ਰਸੰਸਾ ਕੀਤੀਅਤੇ ਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ।
ਕੈਪਸ਼ਨ
ਸੰਤ ਨਿਰੰਕਾਰੀ ਮਿਸ਼ਨ ਦੀਆਂ ਸੈਂਟਰ ਦੇ ਸੇਵਾਦਾਰ ਬਾਹਮਣੀ ਵਿਖੇ ਨੋਮਨੀ ਦੀ ਸਫਾਈ ਕਰਦੇ ਹੋਏ।

Leave a Reply

Your email address will not be published. Required fields are marked *