ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:
ਅੰਮ੍ਰਿਤ ਛੱਕੋ ਸਿੰਘ ਸਜੋ ਲਹਿਰ ਤਹਿਤ ਪਿੰਡ ਰਾਜੂਬੇਲਾ ਵਿਖੇ 28 ਫਰਵਰੀ ਨੂ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ, ਜਿਸ ਦੀ ਤਿਆਰੀਆ ਸਬੰਧੀ ਧਰਮ ਪ੍ਰਚਾਰ ਕਮੇਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਗੁਰਨਾਮ ਸਿੰਘ ਦੋਰਾਗਲਾ ਵਲੋ ਇਲਾਕੇ ਦੇ ਵਖ ਵਖ ਪਿੰਡਾ ਵਿਚ ਪ੍ਰਚਾਰ ਕਰਕੇ ਅੰਮ੍ਰਿਤ ਛਕਣ ਲਈ ਸੰਗਤਾ ਨੂ ਪ੍ਰੇਰਨਾ ਕੀਤੀ ਜਾ ਰਹੀ ਹੈ,ਇਸ ਸਬੰਧੀ ਭਾਈ ਗੁਰਨਾਮ ਸਿੰਘ ਨੇ ਦਸਿਆ ਕਿ ਇਸ ਸਮਾਗਮ ਵਿੱਚ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਮੈਂਬਰ ਅੰਤਿ੍ਰੰਗ ਕਮੇਟੀ ਅੰਮ੍ਰਿਤਸਰ, ਭਾਈ ਰਾਮ ਸਿੰਘ ਜੀ ਮੈਂਬਰ ਇੰਚਾਰਜ ਮਾਝਾ ਜੋਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਵਿਸੇਸ਼ ਤੌਰ ਤੇ ਪਹੁੰਚ ਰਹੇ ਹਨ। ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤ ਛਕਾਉਣ ਲਈ ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋ ਪਹੁੰਚ ਰਹੇ ਹਨ, ਜਿਨੇ ਵੀ ਪ੍ਰਾਣੀ ਅੰਮ੍ਰਿਤ ਛੱਕਣਗੇ, ਉਹਨਾ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਭੇਟਾ ਰਹਿਤ ਦਿਤੇ ਜਾਣਗੇ।