ਗੁਰਦਾਸਪੁਰ-:ਸੁਸ਼ੀਲ ਕੁਮਾਰ ਬਰਨਾਲਾ
ਪਾਵਰਕਾਮ ਦੀ ਸਾਂਝੀ ਸੰਘਰਸ਼ ਕਮੇਟੀ ਜਿਸ ਵਿੱਚ ਸੰਜੀਵ ਸ਼ਰਮਾ,ਇੰਜ ਸੁਖਦੇਵ ਸਿੰਘ ਕਾਲਾ ਨੰਗਲ , ਸਾਹਿਬ ਸਿੰਘ, ਰਾਕੇਸ਼ ਠਾਕੁਰ ਦੀ ਪ੍ਰਧਾਨਗੀ ਹੇਠ ਨਾਜਾਇਜ ਮੁਅਤਲੀਆਂ ਦੇ ਹੁਕਮ ਰੱਦ ਕਰਾਉਣ ਲਈ ਲਾਇਆ ਗਿਆ ਰੋਸ ਧਰਨਾ ਅੱਜ ਪੰਜਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।
ਅੱਜ ਸਮੂਹ ਮੁਲਾਜਮ ਜਥੇਬੰਦੀਆਂ, ਜਿਵੇਂ ਜੇ ਈ ਕੌਂਸਲ,ਟੈਕਨੀਕਲ ਸਰਵਿਸ ਯੂਨੀਅਨ ਕਰਮਚਾਰੀ ਦਲ, ਐੱਸ ਸੀ ਬੀ ਸੀ ਇਮਪਲਾਈਜ ਵੈਲਫੇਅਰ ਐਸੋਸੀਏਸ਼ਨ ਆਦਿ ਨੇ ਰੋਸ ਪਰਗਟ ਕਰਦੇ ਹੋਏ ਕਿਹਾ ਕਿ ਬਿਨਾਂ ਸ਼ਾਨਬੀਨ ਕੀਤੇ ਕਾਹਲ਼ੀ ਵਿੱਚ, ਮੈਨਜਮੈਂਟ ਨੇ 3 ਨੰਬਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਾਂਝੀ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਮੁਅੱਤਲੀ ਦੇ ਹੁਕਮ ਤੁਰੰਤ ਰੱਦ ਨਾ ਕੀਤੇ ਤਾਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ, ਮੰਡਲ ਅਧੀਨ ਪੈਂਦੇ ਸਾਰੇ ਸ਼ਕਾਇਤ ਕੇਂਦਰ, ਤੇ ਕੈਸ਼ ਕਾਊਂਟਰ ਬੰਦ ਕਰਨ ਵਰਗਾ ਸਖਤ ਫੈਸਲਾ ਵੀ ਲਿਆ ਜਾਵੇਗਾ।
ਇਸ ਤੋਂ ਇਲਾਵਾ ਅੱਜ ਮਿਤੀ 26 ਦਸੰਬਰ, 2022 ਦਿਨ ਸੋਮਵਾਰ ਨੂੰ ਮੰਡਲ ਪੱਧਰ ਦਾ ਰੋਸ ਧਰਨਾ, ਉਪ ਮੰਡਲ ਸ਼ਹਿਰੀ ਪਾਵਰਕਾਮ ਗੁਰਦਾਸਪੁਰ ਵਿਖੇ ਲਗਾਇਆ ਗਿਆ। ਇਸ ਧਰਨੇ ਵਿੱਚ ਸਮੂਹ ਸਬ ਡਿਵੀਜਨਾਂ ਦੇ ਸਾਰੀਆਂ ਜਥੇਬੰਦੀਆਂ ਦੇ ਸਾਰੇ ਮੁਲਾਜ਼ਮ ਮੈਂਬਰ ਸ਼ਾਮਿਲ ਹੋਏ।
ਜਿਕਰਯੋਗ ਹੈ ਕਿ ਪਿੱਛਲੇ ਦਿਨੀ ਇੱਕ ਝੂਠੀ ਸ਼ਿਕਾਇਤ ਦੇ ਅਧਾਰ ਤੇ ਇੰਜੀਨੀਅਰ ਰਜਤ ਸ਼ਰਮਾ ਜੇ ਈ, ਕੁਲਵੰਤ ਪਾਲ ਲਾਈਨ ਮੈਨ ਅਤੇ ਨਾਰਾਇਣ ਸਿੰਘ ਸਹਾਇਕ ਲਾਈਨ ਮੈਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਜੋਇੰਟ ਐਕਸ਼ਨ ਕਮੇਟੀ, ਮੈਨਜਮੈਂਟ ਤੋਂ ਮੰਗ ਕਰਦੀ ਹੈ ਕਿ ਬਿਨਾਂ ਸ਼ਰਤ ਮੁਅੱਤਲੀ ਦੇ ਹੁਕਮ ਰੱਦ ਕੀਤੇ ਜਾਣ ਤੇ ਖਰਾਬ ਹੋ ਰਹੀ ਪਾਵਰਕਾਮ ਦੀ ਸਾਖ ਨੂੰ ਬਹਾਲ ਕਰਦੇ ਹੋਏ, ਲੋਕਾਂ ਨੂੰ ਨਿਰਵਿਘਨ ਬਿਜਲੀ ਮੁਹਈਆ ਕਰਵਾਈ ਜਾ ਸਕੇ। ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਕਲੇਰ, ਇੰਜ ਸਰਵਣ ਸਿੰਘ, ਇੰਜ ਮਨਦੀਪ ਸਿੰਘ, ਇੰਜ ਗੁਲਜ਼ਾਰ ਸਿੰਘ, ਇੰਜ ਤੇਜ ਪਾਲ ਸਿੰਘ, ਬਲਵੰਤ ਸਿੰਘ, ਬਲਜੀਤ ਸਿੰਘ ਰੰਧਾਵਾ, ਅਨਿਲ ਮਿੰਟਾ, ਭੁਪੇਸ਼ ਪੱਪੂ, ਹਰਜਿੰਦਰ ਸਿੰਘ ਜੀਵਨ ਚੱਕ, ਇੰਜ ਜਗਜੀਤ ਸਿੰਘ, ਇੰਜ ਮਨਦੀਪ ਸਿੰਘ ਸੈਣੀ, ਨਾਨਕ ਸਿੰਘ, ਸੰਜੀਵ ਸੈਣੀ, ਜਤਿੰਦਰ ਸ਼ਰਮਾ, ਹਰਦਿਆਲ ਬਬੋਵਾਲ, ਪ੍ਰਬੋਧ ਮੰਗੋਤਰਾ ਆਦਿ ਹਾਜ਼ਿਰ ਸਨ।