ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਸੁਪਰਹਿਟ ਗੀਤ ਛੱਲੇ ਮੁੰਦੀਆਂ ਦੀ ਪਰਸਿੱਧੀ ਖੱਟਣ ਵਾਲਾ ਇੰਟਰਨੈਸ਼ਨਲ ਲੋਕ ਗਾਇਕ ਅਖਾੜਿਆਂ ਦੀ ਸ਼ਾਨ ਸੁਖਵਿੰਦਰ ਪੰਛੀ ਜਲੰਧਰ ਦੂਰਦਰਸ਼ਨ ਡੀ ਡੀ ਪੰਜਾਬੀ ਦੇ ਰੰਗਾ ਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” 14 ਤਰੀਕ ਰਾਤ 10 ਵੱਜੇ ਦਿਖਾਇਆ ਜਾਵੇਗਾ ਇਸ ਪ੍ਰੋਗਰਾਮ ਵਿਚ ਆਪਣਾ ਨਵਾਂ ਗੀਤ “ਕੋਕਾ ਮਿੱਤਰਾ ਦਾ” ਲੈ ਕੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ ਇਸ ਗੀਤ ਦੇ ਗੀਤਕਾਰ ਸੱਤਪਾਲ ਭੰਗੂ ਪੰਡੋਰੀ ਵਾਲਾ ਮਿਊਜ਼ਿਕ ਹਰੀ ਅਮਿਤ ਤੇ ਵੀਡਿਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹਨ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਤੇ ਪੇਸ਼ਕਸ਼ ਜਸਬੀਰ ਡੋਲਿਕੇ ਨਿਊਜ਼ੀਲੈਂਡ ਔਰ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਹਨ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਸਪੈਸ਼ਲ ਸੰਜੋਗ ਕਮਲ ਧਾਲੀਵਾਲ ਟੋਨੀ ਧਾਲੀਵਾਲ ਨਿਊ ਸਤਲੁਜ ਟਰਾਂਸਪੋਰਟ ਕੰਪਨੀ ਯੂਬਾ ਸਿਟੀ ਯੂ ਐਸ ਏ ਤੇ ਪੀਟਰ ਸਫ਼ਰੀ ਕੈਨੇਡਾ ਇਸ ਪ੍ਰੋਗਰਾਮ ਨੂੰ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਵੱਲੋਂ ਆਪਣੇ youtube ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ ਉਮੀਦ ਹੈ ਇਹ ਪ੍ਰੋਗਰਾਮ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਵੇਗਾ ਆਮੀਨ