ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਗਾਇਕ ਅਮਰੀਕ ਜੱਸਲ ਤੇ ਰੇਸ਼ਮਾ ਰਾਣੀ ਦੀ ਆਵਾਜ਼ ਵਿੱਚ ਮਾਤਾ ਰਾਣੀ ਦੇ ਨਵਰਾਤਿਆਂ ਤੇ ਵਿਸ਼ੇਸ਼ ਮਾਤਾ ਦੀ ਭੇਂਟ “ਮੇਰੀ ਮਾਂ” 20, ਮਾਰਚ 2023 ਨੂੰ ਜਿੰਦਲ ਪ੍ਰੋਡਕਸ਼ਨ ਵੱਲੋਂ ਰਲੀਜ਼ ਹੋਣ ਜਾ ਰਹੀ ਹੈ। ਇਸ ਭੇਂਟ ਨੂੰ ਗਾਇਕ ਅਮਰੀਕ ਜੱਸਲ ਤੇ ਰੇਸ਼ਮਾ ਰਾਣੀ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਹੈ, ਤੇ ਇਸ ਭੇਂਟ ਦਾ ਫਿਲਮਾਂਕਣ ਮੁਨੀਸ਼ ਠੁਕਰਾਲ ਵਲੋਂ ਕੀਤਾ ਗਿਆ ਹੈ। ਗਾਇਕ ਅਮਰੀਕ ਜੱਸਲ ਨੇ ਕਿਹਾ ਕਿ ਇਸ ਭੇਂਟ ਨੂੰ ਨਵਰਾਤਿਆਂ ਦੇ ਵਿਸੇਸ਼ ਮੌਕੇ ਤੇ ਰਲੀਜ ਕੀਤਾ ਜਾ ਰਿਹਾ ਹੈ। ਇਸ ਭੇਂਟ ਬਾਰੇ ਇਹ ਵੀ ਦੱਸਿਆ ਕਿ ਇਸ ਭੇਂਟ ਦਾ ਮਿਊਜ਼ਿਕ ਪਵਨ ਪੰਮਾ ਨੇ ਤਿਆਰ ਕੀਤਾ ਹੈ, ਤੇ ਇਸ ਭੇਂਟ ਨੂੰ ਮੀਕਾ ਸਿੰਘ ਨੇ ਲਿੱਖਿਆ ਹੈ। ਆਸ ਹੈ ਕਿ ਇਹ ਸਾਡਾ ਧਾਰਮਿਕ ਉਪਰਾਲਾ ਸਾਡੇ ਪਹਿਲੇ ਸੰਗੀਤਕ ਪ੍ਰੋਜੈਕਟਾਂ ਦੀ ਤਰਾਂ ਆਪ ਸੱਭ ਨੂੰ ਪਸੰਦ ਆਵੇਗਾ।