


ਫਤਹਿਗੜ੍ਹ ਚੂੜੀਆਂ (ਬਟਾਲਾ) , 17 ਮਾਰਚ ( ) ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਦਿੱਤੀਆਂ ਹਦਾਇਤਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਜਾਂਗਲੇ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਬਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਐੱਸ.ਡੀ.ਐੱਮ. ਬਲਵਿੰਦਰ ਸਿੰਘ ਨੇ ਲੋਕਾਂ ਦੀਆਂ ਵੱਖ ਵੱਖ ਮੁਸ਼ਕਲਾਂ ਸੁਣੀਆਂ ਅਤੇ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਕੁਝ ਰਹਿੰਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਵਿਸ਼ੇਸ਼ ਕੈਂਪ ਵਿੱਚ ਗ੍ਰਾਮ ਪੰਚਾਇਤ ਪਿੰਡ ਜਾਂਗਲੇ, ਕਾਲੂਵਾਲ, ਭਰਥਵਾਲ ਅਤੇ ਨਾਨਕਚੱਕ ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾ ਦੀਆਂ ਮੁਸ਼ਕਲਾ ਦੱਸੀਆਂ। ਜਿਵੇਂ ਰਾਸ਼ਨ ਕਾਰਡ ਬਨਾਉਣ, ਸ਼ਗਨ ਸਕੀਮ ਸਬੰਧੀ, ਵਾਟਰ ਸਪਲਾਈ ਦੀ ਸਮੱਸਿਆ, ਪੈਨਸ਼ਨ ਸਕੀਮ, ਕੱਚੇ ਕੋਠਿਆਂ ਤੇ ਫਲੱਸ਼ਾ ਦੀ ਗ੍ਰਾਂਟ ਜਾਰੀ ਕਰਨ ਸਮੇਤ ਵੱਖ ਵੱਖ ਮੁਸ਼ਕਿਲਾਂ ਦੱਸੀਆਂ।
ਐੱਸ.ਡੀ.ਐੱਮ. ਸ. ਬਲਵਿੰਦਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਤੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ ਹਿਮਾਸ਼ੂ ਅਗਰਵਾਲ ਦੀ ਯੋਗ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਮੰਤਵ ਨਾਲ ਹੀ ਵਿਸ਼ੇਸ਼ ਕੈਂਪਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਹਰ ਸੰਭਵ ਯਤਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਅਤੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ।
ਇਸ ਮੌਕੇ ਬੀ.ਡੀ.ਪੀ.ਓ. ਪਰਮਜੀਤ ਕੌਰ, ਚਰਨਜੀਤ ਕੌਰ ਸੁਪਰਡੈਂਟ, ਰਛਪਾਲ ਕੌਰ ਸੀ.ਡੀ.ਪੀ.ਓ, ਮਨਜੀਤ ਸਿੰਘ ਕਾਨਗੋ, ਦਰਸ਼ਨ ਕੁਮਾਰ ਐਸ.ਡੀ.ਓ, ਵਾਟਰ ਸਪਲਾਈ, ਜਗਜੀਤ ਸਿੰਘ ਜੇਈ ਵਾਟਰ ਸਪਲਾਈ, ਸਰਪੰਚ ਭਰਥਵਾਲ ਰਣਬੀਰ ਸਿੰਘ, ਸਰਪੰਚ ਸੰਦੀਪ ਬੇਦੀ ਪਿੰਡ ਨਾਨਕ ਚੱਕ, ਸਰਪੰਚ ਪਰਮਿੰਦਰ ਕੌਰ ਪਿੰਡ ਕਾਲੂਵਾਲ, ਸਰਪੰਚ ਨਿਰਮਲ ਕੌਰ ਪਿੰਡ ਜਾਂਗਲੇ, ਦਿਲਬਾਗ ਸਿੰਘ ਆਪ ਆਗੂ, ਸਤਨਾਮ ਸਿੰਘ ਗਿੱਲ, ਰਜਿੰਦਰ ਸਿੰਘ ਸਰਕਲ ਪ੍ਰਧਾਨ, ਨਰਿੰਦਰ ਸਿੰਘ ਖਹਿਰਾ ਅਦਿ ਮੋਜੂਦ ਸਨ।