ਭੁਲੱਥ / ਕਪੂਰਥਲਾ, 8 ਦਸੰਬਰ

ਮਨਜੀਤ ਸਿੰਘ ਚੀਮਾ
ਸਮਾਜ ਸੇਵੀ ਕੰਮਾ਼ ਨੂੰ ਅੱਗੇ ਤੋਰਦਿਆਂ ਲਾਇਨਜ਼ ਕਲੱਬ ਰਾਇਲ ਬੰਦਗੀ ਬੇਗੋਵਾਲ 321-ਡੀ ਨੇ, ਨੋਜਵਾਨਾ਼ ਚ ਸਿੱਖੀ ਪ੍ਤੀ ਪੇ੍ਮ ਭਾਵਨਾ ਤੇ ਆਪਣੇ ਧਗਮ ਨਾਲ ਜੁੜੇ ਰਹਿਣ ਦੀ ਭਾਵਨਾ ਨਾਲ ਪਿੰਡ ਜੱਬੋਵਾਲ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਮੁਫਤ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਉਦਘਾਟਨ ਤੋ ਪਹਿਲਾਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕੀਤੀ ਗਈ ਉਪਰੰਤ ਰਿੱਬਨ ਕੱਟਦਿਆਂ ਵੀਜੀਡੀ 2 ਲਾਇਨ ਰਛਪਾਲ ਸਿੰਘ ਬੱਚਾਜੀਵੀ ਤੇ ਪ੍ਧਾਨ ਸਤਪਾਲ ਸਿੰਘ ਜੱਬੋ ਨੇ ਆਖਿਆ ਕਿ ਇਸ ਅਕੈਡਮੀ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚੇ ਜੋ ਸੰਗੀਤ ਸਿੱਖਣ ਦੇ ਇਛੁੱਕ ਹਨ ਉਹ ਇਥੇ ਮੁਫਤ ਵਿੱਚ ਤਬਲਾ ,ਹਰਮੋਨੀਅਮ ਤੇ ਕੀਰਤਨ ਦੀ ਸਿਖਲਾਈ ਲੈ ਸਕਦਾ ਹੈ। ਉਹਨਾ ਆਖਿਆ ਕਿ ਮਨ ਅੱਜ ਬਹੁਤ ਖੁੱਸ਼ ਹੈ ਕਿ
ਨੋਜਵਾਨਾ ਨੂੰ ਸਿੱਖੀ ਨਾਲ ਜੋੜਨ ਦੇ ਮੰਤਵ ਨਾਲ ਇਸ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਸੰਤ ਬਾਬਾ ਗੇਜਾ ਸਿੰਘ ਨਾਨਕਸਰ ਵਾਲੇ , ਬਾਬਾ ਕਰਤਾਰ ਸਿੰਘ ਜੱਬੋਵਾਲ, ਬਾਬਾ ਗੁਲਜ਼ਾਰ ਸਿੰਘ ਜੱਬੋਵਾਲ, ਬਾਬਾ ਹਾਕਮ ਸਿੰਘ ਜੱਬੋਵਾਲ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਸ਼ੰਸ਼ਾ ਕਰਦਿਆ ਕਿਹਾ ਕਿ ਇਹ ਅਕੈਡਮੀ ਨੋਜਵਾਨੀ ਨੂੰ ਮਾੜੀ ਸੰਗਤ ਤੋ ਦੂਰ ਰੱਖਣ ਵਿੱਚ ਸਹਾਈ ਸਿੱਧ ਹੋਵੇਗੀ। ਇਸ ਮੌਕੇ ਸੰਗੀਤ ਅਧਿਆਪਕ ਉਸਤਾਦ ਸ਼ੇਰ ਸਿੰਘ ਦਿੱਲੀ ਵਾਲੇ, ਸੈਕਟਰੀ ਸੁਖਦੇਵ ਰਾਜ ਜੰਗੀ , ਰਾਜ ਬਹਾਦਰ ਸਿੰਘ, ਕਮਲਜੀਤ ਸਿੰਘ , ਫੁੰਮਣ ਸਿੰਘ, ਗੁਰਬਚਨ ਸਿੰਘ ਭੁੱਲਰ, ਕਮਲਜੀਤ ਸਿੰਘ ਤੁੱਲੀ, ਨੰਬਰਦਾਰ ਅਮਰੀਕ ਸਿੰਘ, ਹਰਦੀਪ ਸਿੰਘ, ਹਰਪਾਲ ਸਿੰਘ , ਸਤਨਾਮ ਸਿੰਘ , ਸਰਬਜੀਤ ਸਿੰਘ ਛੱਬਾ ਆਦਿ ਹਾਜ਼ਰ ਸਨ।
ਫੋਟੋ, ਪਿੰਡ ਜੋਬੋਵਾਲ ਚ ਸੰਗੀਤ ਅਕੈਡਮੀ ਦਾ ਉਦਘਾਟਨ ਕਰਦੇ ਰਛਪਾਲ ਸਿੰਘ ਬੱਚਾਜੀਵੀ ਤੇ ਸਤਪਾਲ ਸਿੰਘ ਜੱਬੋ, ਨਾਲ ਹਾਜ਼ਰ ਪਤਵੰਤੇ ।