ਭੁਲੱਥ / ਕਪੂਰਥਲਾ, 8 ਦਸੰਬਰ

ਮਨਜੀਤ ਸਿੰਘ ਚੀਮਾ
ਗੁਰੂ ਹਰਿਗੋਬਿੰਦ ਸਿੰਘਰਾਲਾ(ਸੀ.ਬੀ.ਐਸ.ਈ) ਸਕੂਲ, ਨਡਾਲਾ ਦੀ ਸਾਇੰਸ ਟੀਚਰ ਮੈਡਮ ਰੂਪ ਪ੍ਰੀਤ ਨੂੰ ਇਸ ਸਾਲ ਦਾ ਵਕਾਰੀ ਫੈਪ ਅਵਾਰਡ ਪ੍ਰਾਪਤ ਹੋਇਆ ਹੈ। ਫੈਡਰੇਸ਼ਨ ਆਫ ਪ੍ਰਾਇਵੇਟ ਸਕੂਲਜ਼ ਵੱਲੋਂ ਦਿੱਤਾ ਜਾਂਦਾ ਇਹ ਅਵਾਰਡ ਉਹਨਾਂ ਅਧਿਆਪਕਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਉਤਸ਼ਾਹਤ ਕੀਤਾ ਵਿਦਿਆਰਥੀ “ਮੈਗਾ ਓਲੰਮਪੀਆਡ ਕੰਮਬੈਟ” ਵਿਚੋਂ ਸਟੇਟ ਚੈਂਮਪੀਅਨ ਬਣਦਾ
ਹੈ।ਸਕੂਲ ਪ੍ਰਿੰਸੀਪਲ ਸ਼ਾਂਤੀ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਸਕੂਲ ਦੀ ਪਲੱਸ ਟੂ ਸਾਇੰਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਫਿਜ਼ਿਕਸ-ਕਮਿਸਟਰੀ-ਮੈਥ ਗਰੁੱਪ ਵਿਚੋਂ ਸਾਰੇ ਪੰਜਾਬ ਵਿਚੋਂ ਫਸਟ ਰਹੀ ਹੈ। ਟੀਚਰ ਰੂਪ ਪ੍ਰੀਤ ਨੇ ਇਸ ਵਿਦਿਆਰਥਣ ਨੂੰ ਫਿਜ਼ਿਕਸ ਅਤੇ ਮੈਥ ਵਿੱਚ ਤਿਆਰੀ ਦੀ ਅਗਵਾਈ ਕੀਤੀ ਸੀ।ਰੂਪ ਪ੍ਰੀਤ ਮੈਡਮ ਨੂੰ ਇਹ ਅਵਾਰਡ ਅਤਿ ਪ੍ਰਭਾਵਸ਼ਾਲੀ ਸਮਾਗਮ ਵਿੱਚ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਦਿੱਤਾ ਗਿਆ ਜਿਸ ਦੀ ਪ੍ਰਧਾਨਗੀ ਸਾਬਕਾ ਮੰਤਰੀ ਵਿਜੇ ਸਾਂਪਲਾ ਅਤੇ ਵਿੱਤ-ਮੰਤਰੀ ਪੰਜਾਬ ਹਰਪਾਲ ਸਿੰਘ ਨੇ ਕੀਤੀ।ਫੈਡਰੇਸ਼ਨ ਪ੍ਰਧਾਨ ਡਾ:ਜਗਜੀਤ ਸਿੰਘ ਧੂਰੀ ਨੇ ਸਕੂਲ ਚੇਅਰਮੈਨ ਡਾ.ਆਸਾ ਸਿੰਘ ਘੁੰਮਣ ਨੂੰ ਵਿਸ਼ੇਸ਼ ਮੁਬਾਰਕਬਾਦ ਭੇਜੀ ਹੈ।ਵਾਈਸ ਚਾਂਸਲਰ ਸ:ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਜੇ ਵਿਦਿਆਰਥਣ ਚਾਹੇ ਤਾਂ ਚੰਡੀਗੜ ਯੂਨੀਵਰਸਿਟੀ ਉਸ ਨੂੰ ਫਰੀ ਪੜਾਵੇਗੀ।
ਫੋਟੋ, ਇੰਸਪਾਇਰਿੰਗ ਟੀਚਰ ਅਵਾਰਡ ਪਾ੍ਪਤ ਕਰਦੇ ਮੈਡਮ ਰੂਪ ਪੀ੍ਤ