ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ
ਪੁਲਿਸ ਜਿਲਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਚੋਰ ਸਰਗਨਾ ਗੈਂਗ ਚੋਰੀ ਕੀਤੀਆਂ ਇਨਵਰਟਰ ਅਤੇ ਕਾਰ ਬੈਟਰੀਆਂ ਅਤੇ ਹੋਰ ਸਾਮਾਨ ਭਰ ਕੇ ਇਕ ਬਲੈਰੋ ਪਿਕਅਪ ਗੱਡੀ ਚ ਜਾ ਰਿਹਾ ਹੈ ਜਿਸ ਦੇ ਚਲਦੇ ਪੁਲਿਸ ਵਲੋਂ ਨਾਕਾਬੰਦੀ ਕਰ ਜਦ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਗੱਡੀ ਚਾਲਾਕ ਵਲੋਂ ਜਿਥੇ ਨਾਕਾ ਤੇ ਲਗੇ ਬੇਰੀਗੇਡ ਤੋੜੇ ਗਏ ਉਥੇ ਹੀ ਨਾਕੇ ਤੇ ਖੜੇ ਪੁਲਿਸ ਮੁਲਾਜਿਮ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਚਲਦੇ ਉਥੇ ਨਾਕਾਬੰਦੀ ਕੀਤੀ ਪੁਲਿਸ ਪਾਰਟੀ ਵਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਅਖੀਰ ਚ ਸਰਹੱਦੀ ਪਿੰਡ ਕੋਨੇਵਾਨ ਦੇ ਨੇੜੇ ਆਰਮੀ ਅਤੇ ਬੀਐਸਐਫ ਦੇ ਨਾਕੇ ਅਤੇ ਪਿੱਛੇ ਆ ਰਹੀ ਪੁਲਿਸ ਗੱਡੀ ਦੇ ਡਰ ਤੋਂ ਉਕਤ ਗੱਡੀ ਚਲਾਕ ਅਤੇ ਗੱਡੀ ਚ ਸਵਾਰ ਸਾਰੇ ਲੋਕ ਗੱਡੀ ਛੱਡ ਉਥੇ ਕਮਾਦ ਚ ਪਹਿਲਾ ਲੁਕ ਗਏ ਅਤੇ ਮੁੜ ਉਥੋਂ ਫਰਾਰ ਹੋ ਗਏ | ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਐਸਐਚਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਸੁਖਦੇਵ ਨਾਂਅ ਦਾ ਵਿਅਕਤੀ ਚੋਰੀ ਦਾ ਸਾਮਾਨ ਲੈਕੇ ਗੱਡੀ ਚ ਜਾ ਰਿਹਾ ਹੈ ਅਤੇ ਜਦ ਇਸ ਗੱਡੀ ਨੂੰ ਛੱਡ ਗੱਡੀ ਚਲਾਕ ਅਤੇ ਉਸ ਚ ਸਵਾਰ ਕੁਝ ਲੋਕ ਕਮਾਦ ਚ ਜਾ ਲੁਕੇ ਤਾ ਉਥੇ ਕਮਾਦ ਚ ਉਹਨਾਂ ਨੂੰ ਸੇਰਚ ਕਰਨ ਤੇ ਇਕ ਪਰਸ ਅਤੇ ਮੋਬਾਈਲ ਫੋਨ ਮਿਲਿਆ ਹੈ ਅਤੇ ਪਰਸ ਚ ਅਧਾਰ ਕਾਰਡ ਵੀ ਮਜੀਠਾ ਦੇ ਰਹਿਣ ਵਾਲੇ ਸੁਖਦੇਵ ਦਾ ਮਿਲਿਆ ਹੈ ਜਿਸ ਦੇ ਖਿਲਾਫ ਉਹਨਾਂ ਵਲੋਂ ਇਰਾਦਾ ਕਤਲ ਅਤੇ ਚੋਰੀ ਦੀ ਵਾਰਦਾਤ ਦੇ ਜੁਰਮ ਹੇਠ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਅਤੇ ਜੋ ਆਪਣੀ ਗੱਡੀ ਉਹ ਛੱਡ ਫਰਾਰ ਹੋਏ ਉਹ ਵੀ ਕਬਜ਼ੇ ਚ ਲਈ ਗਈ ਹੈ ਅਤੇ ਗੱਡੀ ਜਿਸ ਦਾ ਬੰਪਰ ਅਗੋ ਟੁਟਾ ਹੈ ਅਤੇ ਬੋਲੋਰ ਪਿਕਅਪ ਗੱਡੀ ਉਸ ਚ ਕਰੀਬ 26 ਵੱਡੀਆਂ ਇਨਵਰਟਰ ਅਤੇ ਕਾਰ ਬਟੇਰਿਆਂ ਜੋ ਚੋਰੀ ਕੀਤਾ ਸਾਮਾਨ ਹੈ ਉਹ ਜਬਤ ਕੀਤਾ ਗਿਆ ਹੈ | ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਉਕਤ ਚੋਰ ਫਰਾਰ ਹੋ ਗਏ ਲੇਕਿਨ ਉਹਨਾਂ ਵਲੋਂ ਜਲਦ ਕਾਬੂ ਕੀਤਾ ਜਾਵੇਗਾ ਜਿਸ ਲਈ ਉਹਨਾਂ ਦੀਆ ਪੁਲਿਸ ਪਾਰਟੀਆਂ ਰੈਡ ਕਰ ਰਹੀਆਂ ਹਨ |
