ਗੱਡੀਆਂ ਉਪਰ ਕਿਸਾਨੀ ਝੰਡੇ ਲਗਾ ਕੇ ਸਰਕਾਰੀ ਲੱਕੜੀ ਚੋਰੀ ਕਰ ਰਹੇ ਦੋ ਵਿਅਕਤੀਆ ਨੂੰ ਗੱਡੀਆਂ ਸਮੇਤ ਕੀਤਾ ਕਾਬੂ

ਪੰਜਾਬ ਮਾਝਾ

ਰਿਪੋਰਟਰ — ਰੋਹਿਤ ਗੁਪਤਾ
ਗੁਰਦਾਸਪੁਰ

ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ ਵਿਚੋਂ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਵੇਚਣ ਜਾ ਰਹੇ ਦੋ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਗੱਡੀਆਂ ਸਮੇਤ ਕੀਤਾ ਕਾਬੂ ਗੱਡੀਆਂ ਉਪਰ ਕਿਸਾਨੀ ਝੰਡੇ ਲਗਾ ਕੇ ਕਰ ਰਹੇ ਸਨ ਸਰਕਾਰੀ ਲੱਕੜ ਦੀ ਚੋਰੀ ਮੋਕੇ ਤੋਂ 2 ਲੱਕੜ ਚੋਰ ਹੋਏ ਫ਼ਰਾਰ ਜੰਗਲਾਤ ਵਿਭਾਗ ਦੇ ਅਧਿਕਾਰੀਆ ਨੇ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਸੀ ਛਾਪੇਮਾਰੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਬੂ ਕੀਤੇ ਗਏ ਵਿਅਕਤੀ ਨੇ ਆਪਨੇ ਆਪ ਨੂੰ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਆਗੂ ਦੱਸਦੇ ਹੋਏ ਕਿਹਾ ਕਿ ਮਹਿਤਾਬਪੁਰ ਰਕਬੇ ਵਿੱਚ 2017 ਤੋਂ ਆਬਾਦਕਾਰਾਂ ਦਾ ਕਬਜ਼ਾ ਹੈ ਅਤੇ ਹੁਣ ਸਰਕਾਰ ਦੇ ਦਬਾਅ ਦੇ ਚਲਦਿਆਂ ਜੰਗਲਾਤ ਵਿਭਾਗ ਨੇ ਉਹਨਾਂ ਦੀ ਨਾਲ ਲੱਗਦੀ 2 ਕਿਲ੍ਹੇ ਦੇ ਕਰੀਬ ਜਮੀਨ ਵਾਹ ਲਈ ਹੈ ਅੱਤੇ ਇਹ ਤਰਖਤ ਇਸ ਲਈ ਵੱਡੇ ਗਏ ਹਨ ਤਾਂ ਕਿ ਉਹਨਾਂ ਦੀ ਜ਼ਮੀਨ ਨੂੰ ਜਾਣ ਲਈ ਰਸਤਾ ਬਣ ਸਕੇ ਇਸ ਲਈ ਸਰਕਾਰੀ ਦਰਖਤ ਵੱਡੇ ਹਨ ਉਨ੍ਹਾਂ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਗੱਡੀਆਂ ਉਪਰ ਕਿਸਾਨੀ ਝੰਡੇ ਨਹੀਂ ਲਗਾਉਣੇ ਚਾਹੀਦੇ ਸਨ ਇਹ ਝੰਡੇ ਉਗਰਾਹਾਂ ਜਥੇਬੰਦੀ ਦੇ ਹਨ ਜੋ ਗਲਤੀ ਨਾਲ ਲੱਗੇ ਹਨ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਿਭਾਗ ਦੇ ਰੇਂਜ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ਼ ਵਿੱਚੋਂ ਕੁਝ ਲੋਕ ਲੱਕੜ ਦੀ ਚੋਰੀ ਕਰ ਰਹੇ ਹਨ ਜਦ ਮੌਕੇ ਤੇ ਜਾ ਕੇ ਦੇਖਿਆ ਤਾਂ ਕੁਝ ਲੋਕ ਗੱਡੀਆਂ ਉਪਰ ਕਿਸਾਨੀ ਝੰਡੇ ਲਗਾ ਕੇ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਜਾ ਰਹੇ ਹਨ ਜਦ ਇਨ੍ਹਾਂ ਗੱਡੀਆਂ ਨੂੰ ਰੋਕਿਆ ਗਿਆ ਤਾਂ ਇਹਨਾਂ ਲੋਕਾਂ ਨੇ ਪਹਿਲਾਂ ਉਨ੍ਹਾਂ ਦੇ ਨਾਲ ਝਗੜਾ ਕੀਤਾ ਅਤੇ ਧੱਕਾਮੁੱਕੀ ਕੀਤੀ ਅਤੇ ਉਨ੍ਹਾਂ ਉਪਰ ਗੱਡੀ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਪਰ ਮੌਕੇ ਤੋਂ ਦੋ ਵਿਅਕਤੀ ਫਰਾਰ ਹੋ ਗਏ ਅਤੇ ਦੋ ਵਿਅਕਤੀਆ ਨੂੰ ਗੱਡੀਆਂ ਸਮੇਤ ਫੜ ਕੇ ਥਾਣਾ ਸਿਟੀ ਗੁਰਦਾਸਪੁਰ ਲਿਆਂਦਾ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਸਰਕਾਰੀ ਜੰਗਲ ਵਿੱਚੋਂ ਸਰਕਾਰ ਦੀ ਲੱਕੜ ਚੋਰੀ ਕੀਤੀ ਹੈ ਅਤੇ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *