
ਰਿਪੋਰਟਰ….. ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਲੋਕਾਂ ਨੂੰ ਪੁਲਿਸ ਮੁਲਾਜ਼ਮ ਬਣ ਕੇ ਲੁੱਟਣ ਵਾਲੇ ਅਪਰਾਧੀ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ। ਫੜੇ ਗਏ ਸ਼ਾਤਿਰ ਅਪਰਾਧੀ ਜਗਦੀਪ ਸਿੰਘ ਉੱਤੇ ਪਹਿਲਾ ਹੀ 10 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਪਾਸੋਂ ਪੁਲਿਸ ਨੇ 70 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ ਜੋ ਲੱਖਾਂ ਰੁਪਏ ਦੀ ਬਣਦੀ ਹੈ।
ਪ੍ਰੈਸ ਵਾਰਤਾ ਦੌਰਾਨ ਬਟਾਲਾ ਪੁਲਿਸ ਦੇ ਡੀ ਐਸ ਪੀ ਲਲਿਤ ਕੁਮਾਰ ਨੇ ਦੱਸਿਆ ਕਿ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਨਾਕਾਬੰਦੀ ਦੌਰਾਨ ਜਗਦੀਪ ਸਿੰਘ ਉਰਫ ਜਗਨਾ ਪੁੱਤਰ ਲੈਣ ਸਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੂੰ ਕਾਬੂ ਕਰਕੇ ਉਸ ਪਾਸੇ 70 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 214 ਮਿਤੀ 26-12-2022 ਜੁਰਮ 21-61-85 NDPS ACT ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕਰਕੇ ਅਗਲੀ ਪੁੱਛ ਗਿੱਛ ਕੀਤੀ ਗਈ।ਦੋਰਾਨੇ ਪੁੱਛ ਗਿਛ ਜਗਦੀਪ ਸਿੰਘ ਉਰਫ ਜਗਨਾ ਪੱਤਰ ਲੈਣ ਸਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੇ ਦੱਸਿਆ ਕਿ ਇਸ ਨੇ ਪੁਲਿਸ ਜਿਲ੍ਹਾ ਬਟਾਲਾ ਦੇ ਵੱਖ-ਵੱਖ ਬਾਣੇ ਦੇ ਏਰੀਆ ਵਿਚ ਪੁਲਿਸ ਨਾਕੇ ਤੋਂ ਅੱਗੇ ਰੁੱਕ ਕੇ ਆਪਣੇ ਆਪ ਪੁਲਿਸ ਮੁਲਾਜਮ ਦੱਸ ਕੇ ਰਾਹਗਿਰਾਂ ਨੂੰ ਰੋਕ ਕੇ ਉਹਨਾ ਨੂੰ ਕਹਿੰਦਾ ਸੀ ਕਿ ਪੁਲਿਸ ਨਾਕੇ ਉਤੇ ਰੋਕਣ ਦੇ ਬਾਵਜੂਦ ਵੀ ਤੁਸੀ ਨਹੀਂ ਰੁਕੇ। ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈ। ਇਹ ਕਿਹ ਕੇ ਤਲਾਸੀ ਕਰਨ ਦੇ ਬਹਾਨੇ ਰਾਹਗੀਰਾਂ ਕੋਲੋਂ ਪਰਸ ਅਤੇ ਪੈਸੇ ਖੋਹ ਕੇ ਮੌਕੇ ਤੋਂ ਆਪਣਾ ਵਹੀਕਲ ਭਜਾ ਕੇ ਲੈ ਜਾਦਾ ਸੀ। ਉਸ ਨੇ ਦੱਸਿਆ ਕਿ ਮੇਰੇ ਨਾਲ ਹੋਰ ਨੌਜਵਾਨ ਵੀ ਹਨ ਜਿਨ੍ਹਾਂ ਵਿੱਚੋਂ ਦਿਲ ਪੁੱਤਰ ਪੱਪੂ, ਅਕਾਸੀ ਤੇ ਲੋਕੀ ਵਾਸੀਆਨ ਈਸਾ ਨਗਰ ਬਟਾਲਾ ਵੀ ਹਨ। ਅਸੀਂ ਚਾਰ ਜਣੇ ਰਲਕੇ ਰਾਹ ਜਾਂਦੇ ਲੋਕਾਂ ਨੂੰ ਪੁਲਿਸ ਦਾ ਨਾਕਾ ਤੋੜ ਕੇ ਭੱਜ ਜਾਣ ਦੇ ਬਹਾਨੇ ਉਹਨਾਂ ਪਾਸੋ ਪਰਸ ਅਤੇ ਪੇਸੇ ਖੋਹ ਕੇ ਲੈ ਜਾਂਦੇ ਸੀ ਜੋ ਪੈਸੇ ਪਰਸ ਵਿਚ ਨਿਕਲਦੇ ਸੀ। ਉਹ ਅਸੀਂ ਚਾਰ ਜਣੇ ਆਪਸ ਵਿਚ ਵੰਡ ਲੈਂਦੇ ਸੀ। ਕੱਲ ਵੀ ਸ਼ਹਿਰ ਬਟਾਲਾ ਤੇ ਮੈਂ ਆਪਣੀ ਸਕੂਟਰ ਜੁਪੀਟਰ ਤੇ ਸਵਾਰ ਹੋ ਕੇ ਇਕ ਵਿਅਕਤੀ ਪਾਸੋਂ 4500 ਰੁਪਏ ਪੁਲਿਸ ਮੁਲਾਜਮ ਦੱਸ ਕੇ ਖੋਹ ਲਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਗਦੀਪ ਸਿੰਘ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਲਲਿਤ ਕੁਮਾਰ ( ਡੀ ਐਸ ਪੀ)