ਰਿਪੋਰਟਰ — ਰੋਹਿਤ ਗੁਪਤਾ
ਗੁਰਦਾਸਪੁਰ
ਜ਼ਿਲ੍ਹੇ ਗੁਰਦਾਸਪੁਰ ਵਿੱਚ ਚਾਈਨਾ ਅਤੇ ਸੰਥੈਟਿਕ ਡੋਰ ਦੀ ਵਿਕਰੀ ਉੱਪਰ ਡੀਸੀ ਗੁਰਦਾਸਪੁਰ ਵੱਲੋ ਮੁੱਕਮਲ ਪਾਬੰਦੀ ਲਗਾਈ ਗਈ ਹੈ ਪਰ ਅੱਜੇ ਵਿ ਜਿਲ੍ਹੇ ਦੇ ਕੁੱਝ ਹਿਸਿਆਂ ਵਿੱਚ ਚਾਈਨਾ ਅਤੇ ਸੰਥੈਟਿਕ ਡੋਰ ਦਾ ਇਸਤਿਮਾਲ ਕਿਤਾ ਜਾ ਰਿਹਾ ਇਸ ਲਈ ਡੀਸੀ ਗੁਰਦਾਸਪੁਰ ਡਾ.ਹਿਮਾਂਸ਼ੂ ਅਗਰਵਾਲ ਵਲੋ ਇਸ ਚਾਈਨਾ ਅਤੇ ਸੰਥੈਟਿਕ ਡੋਰ ਤੇ ਮੁਕੱਮਲ ਰੋਕ ਲਗਾਉਣ ਲਈ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਅੱਤੇ ਇਸ ਹੈਲਪਲਾਈਨ ਨੰਬਰ ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਅਜੇ ਵੀ ਕਈ ਜਗ੍ਹਾ ਤੇ ਚਾਈਨਾ ਅਤੇ ਸੰਥੈਟਿਕ ਡੋਰ ਦਾ ਇਸਤਿਮਾਲ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਵੱਲੋਂ ਵੀ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇੱਸ ਲਈ ਡੀਸੀ ਗੁਰਦਾਸਪੁਰ ਵੱਲੋਂ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਇਸ ਹੈਲਪ ਲਾਈਨ ਨੰਬਰ ਤੇ ਚਾਈਨਾ ਡੋਰ ਵੇਚਣ ਵਾਲਿਆਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਜਾਣਕਾਰੀ ਦੇਣ ਵਾਲੇ ਵਿਆਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਡੀਸੀ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਕੋਲ ਪਿੱਛਲੇ ਸਾਲ ਦੀ ਚਾਈਨਾ ਅਤੇ ਸੰਥੈਟਿਕ ਡੋਰ ਪਈ ਹੋਈ ਹੈ ਤਾਂ ਉਹ ਮੁਫਤ ਵਿਚ ਜਿਲ੍ਹਾ ਪ੍ਰਸ਼ਾਸ਼ਨ ਤੋ ਧਾਗੇ ਵਾਲੀ ਡੋਰ ਲੈ ਸਕਦਾ ਹੈ ਅਤੇ ਬੱਚਿਆਂ ਨੂੰ ਮੁਫ਼ਤ ਵਿੱਚ ਪਤੰਗਾ ਵਿ ਦਿੱਤੀ ਜਾਣਗੀਆਂ ਡੀਸੀ ਗੁਰਦਾਸਪੁਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ 327 ਚਾਈਨਾ ਡੋਰ ਦੇ ਗੱਟੂ ਬਰਾਮਦ ਕਰ 3 ਲੋਕਾਂ ਤੇ ਮੁੱਕਦਮੇ ਦਰਜ਼ ਕਿੱਤੇ ਹਨ
ਡਾਕਟਰ ਹਿਮਾਂਸ਼ੂ ਅਗਰਵਾਲ (ਡੀਸੀ ਗੁਰਦਾਸਪੁਰ)