ਸ਼ਿਵ ਸੈਨਾ ਆਗੂ ਆਪਸ ਵਿੱਚ ਹੀ ਹੋਏ ਆਮੋ ਸਾਹਮਣੇ, ਪੰਜਾਬ ਪ੍ਰਧਾਨ ਕਹਿੰਦਾ ਹਰਵਿੰਦਰ ਸੋਨੀ ਨੂੰ ਪਾਰਟੀ ਚੋਂ ਕੱਢਿਆ ਬਾਹਰ,ਸੋਨੀ ਕਹਿੰਦਾ ਪਾਰਟੀ ਪ੍ਰਧਾਨ ਨੂੰ ਬਾਹਰ ਕੱਢਣ ਦਾ ਅਧਿਕਾਰ ਨਹੀਂ (ਕਿਰਪਾ ਕਰਕੇ ਸਕ੍ਰਿਪਟ ਦੇ ਨਾਲ ਪੱਤਰ ਦੀ ਕਾਪੀ ਵਾਲੀ ਫਾਇਲ ਵੇਖ ਲੱਈ ਜਾਵੇ)

ਪੰਜਾਬ

ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਇੱਕ ਪਾਸੇ ਸਿੱਖ ਜਥੇਬੰਦੀਆਂ ਸ਼ਿਵ ਸੈਨਾ ਬਾਲਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਦੇ ਇਕ ਨਿਜੀ ਚੈਨਲ ਨੂੰ ਦਰਬਾਰ ਸਾਹਿਬ ਤੇ ਹਮਲੇ ਬਾਰੇ ਦਿੱਤੇ ਬਿਆਨ ਦਾ ਵਿਰੋਧ ਕਰ ਰਹੀਆਂ ਹਨ ਅਤੇ ਕੱਲ ਸਵੇਰ ਤੋਂ ਹੀ ਐਸ ਐਸ ਪੀ ਦਫਤਰ ਦੇ ਬਾਹਰ ਦਿਨ ਰਾਤ ਡਟੀਆਂ ਹਨ ਉਥੇ ਹੀ ਸ਼ਿਵ ਸੈਨਾ ਆਗੂਆਂ ਦੀ ਆਪਸੀ ਲੜਾਈ ਵੀ ਸਾਹਮਣੇ ਆਈ ਹੈ। ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਮੁਆਫੀ ਮੰਗਣ ਦੇ ਬਾਵਜੂਦ ਸਿੱਖ ਜਥੇਬੰਦੀਆਂ ਉਸ ਉੱਤੇ ਮਾਮਲਾ ਦਰਜ ਕਰਨ ਅਤੇ ਉਸਦੀ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਹਨ।ਦੂਜੇ ਪਾਸੇ ਸੋਨੀ ਦੀ ਹੀ ਪਾਰਟੀ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਹਰਵਿੰਦਰ ਸੋਨੀ ਨੂੰ ਪੰਜਾਬ ਮੀਤ ਪ੍ਰਧਾਨ ਦੇ ਅਹੁਦੇ ਤੋਂ ‌ ਹਟਾਉਣ ਦਾ ਇੱਕ ਪੱਤਰ ਜਾਰੀ ਕਰ ਦਿੱਤਾ ਹੈ। ਹਾਲਾਂਕਿ ਇਸ ਬਾਰੇ ਹਰਵਿੰਦਰ ਸੋਨੀ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਪੰਜਾਬ ਪ੍ਰਧਾਨ ਕੋਲ ਉਸ ਨੂੰ (ਸੋਨੀ ਨੂੰ) ਅਹੁਦਾ ਖੋਹਨ ਦਾ ਅਧਿਕਾਰ ਪ੍ਰਾਪਤ ਨਹੀਂ ਹੈ।ਸੋਨੀ ਅਨੁਸਾਰ ਉਸ ਨੂੰ ਪਾਰਟੀ ਵਿਚੋਂ ਕੱਢਣ ਦੇ ਬਿਆਨ ਪੰਜਾਬ ਪ੍ਰਧਾਨ ਪਹਿਲਾਂ ਵੀ ਕਈ ਵਾਰ ਦੇ ਚੁੱਕਿਆ ਹੈ।

ਪੰਜਾਬ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਯੋਗਰਾਜ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਪੱਤਰ ਬਾਰੇ ਬੋਲਦਿਆਂ ਸੋਨੀ ਨੇ ਕਿਹਾ ਕਿ ਉਸ ਦੀ ਸ਼ਿਵਸੈਨਾ ਹਾਈਕਮਾਨ ਅਤੇ ਮਾਤੋ ਸ੍ਰੀ (ਮੁੰਬਈ ਵਿਖੇ ਠਾਕਰੇ ਪਰਿਵਾਰ ਦੀ ਰਿਹਾਇਸ਼) ਗੱਲ ਹੋਈ ਹੈ ਅਤੇ ਹਾਈਕਮਾਂਡ ਵੱਲੋਂ ਉਸ ਨੂੰ ਪਾਰਟੀ ਵਿਚੋਂ ਕੱਢਣ ਦਾ ਨਾ ਹੀ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਪੰਜਾਬ ਪ੍ਰਧਾਨ ਨਿੱਜੀ ਕਾਰਨਾਂ ਕਾਰਨ ਅਜਿਹੇ ਬਿਆਨ ਪਹਿਲਾਂ ਵੀ ਕਈ ਵਾਰ ਜਾਰੀ ਕਰ ਚੁੱਕਿਆ ਹੈ ਪਰ ਮੈਂ ਨਾ ਤਾਂ ਪਹਿਲਾਂ ਕਦੀ ਕੱਢਿਆ ਗਿਆ ਸੀ ਅਤੇ ਨਾ ਹੀ ਹੁਣ। ਸੋਨੀ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਮਾਮਲੇ ਦੀ ਜਾਂਚ ਕਰਾਉਣ ਦੀ ਗੱਲ ਵੀ ਕਹੀ ਹੈ।

ਹਰਵਿੰਦਰ ਸੋਨੀ ਸ਼ਿਵ ਸੈਨਾ ਪੰਜਾਬ ਮੀਤ ਪ੍ਰਧਾਨ

ਸੋਨੀ ਦੀ ਹੀ ਪਾਰਟੀ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਪੱਤਰ ਨੂੰ ਬਿਲਕੁਲ ਸਹੀ ਦੱਸਦਿਆਂ ਕਿਹਾ ਕਿ ਇਹ ਪੱਤਰ ਉਨ੍ਹਾਂ ਵੱਲੋਂ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਆਦਿੱਤਿਆ ਠਾਕਰੇ ਅਤੇ ਰਾਜ ਸਭਾ ਮੈਂਬਰ ਅਤੇ ਕੌਮੀ ਜਰਨਲ ਸਕੱਤਰ ਅਨਿਲ ਦੇਸਾਈ ਦੇ ਨਿਰਦੇਸ਼ਾਂ ਤੇ ਹੀ ਜਾਰੀ ਕੀਤਾ ਗਿਆ ਹੈ। ਸੋਨੀ ਜਾਂ ਫਿਰ ਕਿਸੇ ਵੀ ਸ਼ਿਵ ਸੈਨਿਕ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਧਰਮ ਬਾਰੇ ਗਲਤ ਬੋਲੇ। ਸ਼ਿਵ ਸੈਨਾ ਜੋੜਨ ਦਾ ਕੰਮ ਕਰਦੀ ਹੈ ਤੋੜਣ ਦਾ ਨਹੀਂ। ਸੋਨੀ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ ਬਲਕਿ ਉਸਦੇ ਉਲਟੇ ਸਿੱਧੇ ਬਿਆਨਾਂ ਨਾਲ ਹਮੇਸ਼ਾ ਪਾਰਟੀ ਨੂੰ ਨੁਕਸਾਨ ਹੀ ਹੋਇਆ ਹੈ ਜਿਸ ਦੀ ਸਮੇਂ-ਸਮੇਂ ਤੇ ਉਹ ਜਾਣਕਾਰੀ ਪਾਰਟੀ ਹਾਈਕਮਾਨ ਨੂੰ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਧਰਮ ਨਾਲ ਸਬੰਧ ਰੱਖਣ ਵਾਲਾ ਨਤਮਸਤਕ ਹੁੰਦਾ ਹੈ। ਇਸ ਬਾਰੇ ਮੰਦਾ ਬੋਲਣ ਵਾਲੇ ਨੂੰ ਸ਼ਿਵ ਸੈਨਾ ਦਾ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਮਿਲੇਗਾ। ਸੋਨੀ ਵੱਲੋਂ ਪਾਰਟੀ ਹਾਈ ਕਮਾਨ ਨਾਲ ਗੱਲ ਹੋਣ ਦੇ ਦਾਅਵੇ ਬਾਰੇ ਯੋਗਰਾਜ ਸ਼ਰਮਾ ਨੇ ਕਿਹਾ ਕਿ ਪਾਰਟੀ ਦਾ ਸਾਰਾ ਕੰਮ ਪਾਰਟੀ ਦੇ ਮੁੰਬਈ ਦੇ ਮੁੱਖ ਦਫ਼ਤਰ ਸੈਨਾ ਭਵਨ ਤੋਂ ਅਨਿਲ ਦੇਸਾਈ ਵਲੋਂ ਸੰਚਾਲਿਤ ਹੁੰਦਾ ਹੈ ਨਾ ਕਿ ਮਾਤੋ ਸ੍ਰੀ ਤੋਂ। ਸ਼ਰਮਾ ਨੇ ਕਿਹਾ ਕਿ ਸ਼ਿਵਸੈਨਾ ਦੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ, ਵਿਚਾਰਾਂ ਦੀਆਂ ਲੜਾਈਆਂ ਹੋ ਸਕਦੀਆਂ ਹਨ ਪਰ ਕਿਸੇ ਵੀ ਧਰਮ ਦੇ ਖ਼ਿਲਾਫ਼ ਨਾ ਤਾਂ ਸ਼ਿਵ ਸੈਨਾ ਕਿਸੇ ਨੂੰ ਬੋਲਣ ਦਾ ਹੱਕ ਦਿੰਦੀ ਹੈ ਅਤੇ ਨਾ ਹੀ ਕਿਸੇ ਅਜਿਹੇ ਵਿਅਕਤੀ ਦਾ ਸ਼ਿਵਸੈਨਾ ਸਮਰਥਨ ਕਰਦੀ ਹੈ ਬੇਸ਼ੱਕ ਉਹ ਕੋਈ ਸ਼ਿਵ ਸੈਨਿਕਾ ਹੀ ਕਿਉਂ ਨਾ ਹੋਵੇ।

Leave a Reply

Your email address will not be published. Required fields are marked *