ਗੁਰਦਾਸਪੁਰ ਸਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਨਿਰੰਤਰ ਜਾਰੀ ਹੈ ।ਇੰਝ ਲੱਗ ਰਿਹਾ ਹੈ ਕਿ ਚੋਰਾ ਨੂੰ ਪੁਲਿਸ ਜਾ ਕਾਨੂੰਨ ਦਾ ਕੋਈ ਡਰ ਨਹੀ ਹੈ।ਹੁਣ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਇਕ ਗਰੀਬ ਦਿਹਾੜੀਦਾਰ ਮਜ਼ਦੂਰ ਹੋਇਆ ਹੈ।ਜੋ ਗੁਰਦਾਸਪੁਰ ਸਹਿਰ ਅੰਦਰ ਕਿਸੇ ਦੇ ਘਰ ਵਿੱਚ ਮਜਦੂਰੀ ਦਾ ਕੰਮ ਕਰ ਰਿਹਾ ਸੀ ਅਤੇ ਬਾਹਰੋਂ ਮਜਦੂਰ ਦਾ ਸਾਈਕਲ ਚੋਰ ਚੋਰੀ ਕਰਕੇ ਫਰਾਰ ਹੋ ਗਏ।ਉੱਥੇ ਹੀ ਚੋਰਾਂ ਦੀ ਇਹ ਹਰਕਤ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇੱਕ ਮੋਟਰ ਸਾਇਕਲ ਤੇ ਹੀ ਬੈਠਾ ਰਹਿੰਦਾ ਹੈ ਜਦ ਕਿ ਦੂਸਰਾ ਜਿਸਨੇ ਨੀਲੇ ਰੰਗ ਦੀ ਜੀਨ ਤੇ ਲਾਲ ਰੰਗ ਦਾ ਸਵੈਟਰ ਪਹਿਨਿਆ ਸੀ ਮੋਟਰ ਸਾਈਕਲ ਤੋਂ ਉਤਰ ਕੇ ਛੋਟੀ ਜਿਹੀ ਗਲੀ ਵਿਚ ਜਾਂਦਾ ਹੈ ਅਤੇ ਤਾਲਾ ਲੱਗਿਆ ਮਜ਼ਦੂਰ ਦਾ ਸਾਈਕਲ ਚੁੱਕ ਕੇ ਲੈ ਆਂਦਾ ਹੈ ਅਤੇ ਫੇਰ ਮੋਟਰਸਾਈਕਲ ਤੇ ਬਹਿ ਕੇ ਦੋਨੋ ਸਾਈਕਲ ਸਮੇਤ ਉਥੋਂ ਨਿਕਲ ਜਾਂਦੇ ਹਨ।
ਜਾਣਕਾਰੀ ਦਿੰਦਿਆ ਮਜਦੂਰ ਸ਼ਮੀ ਕੁਮਾਰ ਪੁੱਤਰ ਤਾਰਾ ਚੰਦ ਨਿਵਾਸੀ ਮੁਹੱਲਾ ਇਸਲਾਮਾਬਾਦ ਨੇ ਦੱਸਿਆ ਕਿ ਉਹ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਨਾਥ ਚਾਟ ਹਾਊਸ ਵਾਲੀ ਗਲੀ ਗੁਰਦਾਸਪੁਰ ਵਿਚ ਕਿਸੇ ਦੇ ਘਰ ਮਜਦੂਰੀ ਦਾ ਕੰਮ ਕਰ ਰਿਹਾ ਸੀ ਤਾਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਅਤੇ ਘਰ ਦੇ ਬਾਹਰ ਖੜਾ ਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਜਿਨਾੱ ਦੀ ਇਹ ਹਰਕਤ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਉਸ ਨੇ ਦੱਸਿਆ ਕਿ ਸੀ ਸੀ ਟੀ ਫੁਟੇਜ ਉਹ ਪੁਲਿਸ ਨੂੰ ਦੇਣ ਜਾ ਰਹੇ ਹਨ।
ਸਮੀ ਕੁਮਾਰ ਸਾਈਕਲ ਮਾਲਿਕ l