Gurdaspur. DamanPreet singh / Sushil Kumar
ਗੁਰਦਾਸਪੁਰ ਤੋ ਤਿੰਨ ਕਿਲੋਮੀਟਰ ਦੁਰੀ ਤੇ ਆਰੀਆ ਸਮਾਜ ਮੰਦਰ ਦੀ ਇਕ ਬੈਠਕ ਠਾਕੁਰ ਯਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਬੁਲਾਈ ਗਈ ।ਬੈਠਕ ਵਿਚ ਸਾਰੇ ਫੈਸਲੇ ਸਹਿਮਤੀ ਨਾਲ ਪਾਸ ਕੀਤੇ ਗਏ ।ਪੰਦਰਾਂ ਅਗਸਤ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ।ਸਭਾ ਦੇ ਪ੍ਰਧਾਨ ਠਾਕੁਰ ਯਸਪਾਲ ਸਿੰਘ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ।ਇਸ ਮਹਾਨ ਦਿਹਾੜੇ ਤੇ ਮਾਸਟਰ ਗੁਰਦਿੱਤ ਸਿੰਘ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨਸ਼ਲਾ ਪਾਠ ਸਮੱਗਰੀ ਭੇਂਟ ਕਰਨਗੇ ।ਸ੍ਰੀ ਕਿਰਸ਼ਨ ਜਨਮ ਅਸ਼ਟਮੀ ਦਾ ਤਿਉਹਾਰ 6/9/2023 ਨੂੰ ਬੜੀ ਧੁੰਮ ਧਾਮ ਨਾਲ ਮਨਾਇਆ ਜਾਵੇਗਾ ।ਆਰੀਆ ਸਮਾਜ ਪਿੰਡ ਬਰਨਾਲਾ ਵਲੋਂ 49ਵਾਂ “ਆਰੀਆ ਮਹਾਸਮੇਲਨ ” 30ਅਕਤੂਬਰ 2023ਤੋ5ਨਵੰਬਰ 2023ਤਕ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ।ਇਸ ਬੈਠਕ ਵਿਚ ਮੰਤਰੀ ਤਰਸੇਮ ਲਾਲ ਆਰੀਆ, ਪ੍ਰੈਸ ਸਕੱਤਰ ਸੁਸ਼ੀਲ ਕੁਮਾਰ ਬਰਨਾਲਾ,ਗੁਰਦਿੱਤ ਸਿੰਘ, ਸ਼ੁਭਮ ਠਾਕੁਰ ,ਗੁਰਚਰਨ ਸਿੰਘ,ਦਿਲਾਵਰ ਸਿੰਘ,ਰਮੇਸ਼ ਚੰਦਰ,ਹਿਤੇਸ਼ ਸ਼ਾਸਤਰੀ ,ਸਤਪਾਲ ਫੋਜੀ,ਰਮੇਸ਼ ਪਾਲ,ਨਰਿੰਦਰ ਕੁਮਾਰ,ਲਖਵਿੰਦਰ ਮੰਨਾ,ਪ੍ਰੀਤਮ ਚੰਦ ਘੁੱਗੀ,ਚਰਨ ਦਾਸ,ਮੋਹਨ ਲਾਲ,ਦਮਨਪ੍ਰੀਤ ਸਿੰਘ,ਗੁਰਮੀਤ ਸਿੰਘ ਆਦੀ ਹਾਜ਼ਰ ਸਨ ।