ਭੁਲੱਥ / ਕਪੂਰਥਲਾ 19 ਦਸੰਬਰ ( ਮਨਜੀਤ ਸਿੰਘ ਚੀਮਾ )
ਸਬ ਡਵੀਜ਼ਨ ਕਸਬਾ ਭੁਲੱਥ ਤੋਂ ਭੋਗਪੁਰ ਰੋਡ ‘ਤੇ ਸਥਿਤ ਪਿੰਡ ਬਾਗੜੀਆਂ ਦੇ ਬਿਲੀਵਰਜ਼ ਈਸਟਰਨ ਚਰਚ ਦੀਆਂ ਚੋਰਾਂ ਵੱਲੋਂ ਰਾਤ ਸਮੇਂ ਟੂਟੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਚਰਚ ਦੇ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਦੋਂ ਸਵੇਰੇ ਚਰਚ ਖੋਲ੍ਹਣ ਦਾ ਸਮਾਂ ਹੋਇਆ ਤਾਂ ਚਰਚ ਵਿਚ ਆ ਕੇ ਦੇਖਿਆ ਤਾਂ ਬਾਥਰੂਮਾਂ ਦੀਆਂ ਟੂਟੀਆਂ ਚੋਰਾਂ ਵੱਲੋਂ ਅੰਦਰਲੀਆਂ ਤੇ ਬਾਹਰਲੀਆਂ ਟੂਟੀਆਂ ਚੋਰੀ ਕਰਕੇ ਲੈ ਗਏ ਹਨ, ਇਸ ਤੋਂ ਇਲਾਵਾ ਚਰਚ ਦੀ ਪਿਛਲੀ ਸਾਈਡ ਤੋਂ ਇੱਕ ਪੁਰਾਣਾ ਗੇਟ ਚੋਰੀ ਕਰਕੇ ਚੋਰ ਲੈ ਗਏ ਹਨ, ਉਹਨਾਂ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਕੁਝ ਦੇਰ ਰੁਕਣ ਤੋਂ ਬਾਅਦ ਦੁਬਾਰਾ ਫਿਰ ਸ਼ੁਰੂ ਹੋ ਗਈਆਂ ਹਨ ਤੇ ਅਣਪਛਾਤੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਇਸ ਸਬੰਧੀ ਥਾਣਾ ਭੁਲੱਥ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ ।
ਕੈਪਸਨ – ਚੋਰੀ ਹੋਇਆ ਟੂਟੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਚਰਚ ਦੇ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ।