ਕੁੱਕੜਾਂ ਦੀ ਲੜਾਈ ਤੇ ਲੱਗਿਆ ਸੀ ਬਾਰਾਂ ਬਾਰਾਂ ਲੱਖ ਰੁਪਏ ਦੀਆਂ ਸ਼ਰਤਾਂ, ਪੁਲਿਸ ਨੇ 12 ਲੋਕਾਂ ਸਮੇਤ ਪੱਚੀ-ਤੀਹ ਅਣਪਛਾਤਿਆਂ ਤੇ ਕੀਤਾ ਮਾਮਲਾ ਦਰਜ ਮੌਕੇ ਤੇ 22 ਲੜਾਕੂ ਕੁੱਕੜ ਵੀ ਕੀਤੇ ਬਰਾਮਦ

ਗੁਰਦਾਸਪੁਰ ਪੰਜਾਬ ਮਾਝਾ

ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ

ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜੋ ਕੁੱਕੜਾਂ ਦੀ ਲੜਾਈ ਦੇ ਨਾਮ ‘ਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਤੱਕ ਦੀਆਂ ਸ਼ਰਤਾਂ ਲਾਉਂਦਾ ਸੀ। ਮੁਲਜ਼ਮ ਇਸ ਇਨਾਮੀ ਰਾਸ਼ੀ ਦਾ 10 ਫੀਸਦੀ ਪੁਲੀਸ ਦੇ ਨਾਂ ’ਤੇ ਕੱਢਵਾ ਕੇ ਠੱਗੀ ਮਾਰਦੇ ਸਨ। ਪੁਲੀਸ ਵੱਲੋਂ ਮਾਮਲੇ ਵਿਚ ਕੂਲੋਂ 12 ਵਿਅਕਤੀਆਂ ਦੀ ਪਹਿਚਾਣ ਗਈ ਹੈ ਅਤੇ ਉਨ੍ਹਾਂ ਖਿਲਾਫ ਨਾਮ ਸਮੇਤ ਅਤੇ 25/30 ਅਣਪਛਾਤੇ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਸੀ.ਆਈ.ਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਅੱਜ ਸਾਡੀ ਇੱਕ ਪਾਰਟੀ ਸਿੰਧਵਾ ਮੋੜ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਪਿੰਡ ਅਲਾਵਲਪੁਰ ‘ਚ ਕੁਝ ਦੋਸ਼ੀ ਕੁੱਕੜ ਦੀ ਲੜਾਈ ‘ਚ ਸ਼ਾਮਲ ਹਨ | ਉਥੇ ਸਬੰਧਤ ਸ਼ਰਤਾਂ ਲਗਾ ਕੇ ਕੀਤੀ ਜਾ ਰਹੀ ਹੈ ਅਤੇ ਮੌਕੇ ‘ਤੇ ਕਾਫੀ ਲੋਕ ਆਪਣੇ-ਆਪਣੇ ਮੁਰਗੇ ਲੈ ਕੇ ਆਏ ਹਨ। ਇਹ ਲੋਕ 2 ਤੋਂ 5 ਲੱਖ ਰੁਪਏ ਪ੍ਰਤੀ ਕੁੱਕੜ ਦੀ ਲੜਾਈ ਦੀਆਂ ਸ਼ਰਤਾਂ ਲਾਉਂਦੇ ਹਨ। ਜੋ ਵੀ ਸ਼ਰਤਾਂ ‘ਤੇ ਜਿੱਤਦਾ ਹੈ, ਪੁਲਿਸ ਦੇ ਨਾਮ ‘ਤੇ ਜਿੱਤੀ ਰਕਮ ਦਾ 10 ਪ੍ਰਤੀਸ਼ਤ ਇਹ ਕਹਿ ਕੇ ਲੈ ਲੈਂਦਾ ਹੈ ਕਿ ਪੁਲਿਸ ਇਸ ਗੈਰ-ਕਾਨੂੰਨੀ ਕੰਮ ਲਈ 10 ਪ੍ਰਤੀਸ਼ਤ ਪੈਸੇ ਲੈਂਦੀ ਹੈ।
ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਅਲਾਵਲਪੁਰ ਦੇ ਇੱਟਾਂ ਦੇ ਭੱਠੇ ਨੇੜੇ ਦੱਸੀ ਜਗ੍ਹਾ ‘ਤੇ ਛਾਪਾ ਮਾਰਿਆ, ਜਿੱਥੇ ਕੁੱਕੜਾਂ ਦੀ ਲੜਾਈ ਦਾ ਕੰਮ ਚੱਲ ਰਿਹਾ ਸੀ। ਪਰ ਦੋਸ਼ੀ 22 ਮੁਰਗਿਆਂ ਨੂੰ ਮੌਕੇ ‘ਤੇ ਹੀ ਛੱਡ ਕੇ ਭੱਜਣ ‘ਚ ਕਾਮਯਾਬ ਹੋ ਗਏ। ਜਿੰਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਸਬੰਧੀ ਥਾਣਾ ਤਿੱਬੜ ਵਿੱਚ ਮੁੱਖ ਮੁਲਜ਼ਮ ਕਾਕਾ ਵਾਸੀ ਪਿੰਡ ਲੇਹਲ ਅਤੇ ਪਵਨਪ੍ਰੀਤ ਸਿੰਘ ਉਰਫ਼ ਟੀਟੂ ਵਾਸੀ ਪਿੰਡ ਬੌਲੀ ,ਇੰਦਰਜੀਤ ਸਿੰਘਾਂ ਸਮੇਤ ਕੁੱਲ 12 ਵਿਅਕਤੀਆਂ ਦੇ ਨਾਮ ਸਮੇਤ ਅਤੇ 25_30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਪੰਛੀਆਂ ’ਤੇ ਅੱਤਿਆਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਕੁਝ ਲੋਕਾਂ ਵੱਲੋਂ ਮੁਰਗਿਆਂ ਨੂੰ ਲੜਾਉਂਦਿਆਂ ਦੀ ਇਕ ਵੀਡੀਓ ਵੀ ਪੱਤਰਕਾਰਾਂ ਨੂੰ ਉਪਲੱਬਧ ਕਰਾਈ ਗਈ ਹੈ।

Leave a Reply

Your email address will not be published. Required fields are marked *