ਮਜ਼ਦੂਰ ਸਘਰੰਸ਼ ਕਮੇਟੀ ਪੰਜਾਬ ਵੱਲੋ ਢਿਲਵਾ ਟੋਲ ਪਲਾਜੇ ਤੇ ਕਿਸਾਨ ਮਜ਼ਦੂਰਾਂ ਵੱਲੋਂ ਸ਼ਰਾਬ ਫੈਕਟਰੀ ਜ਼ੀਰਾ ਦੇ ਮਾਲਕ ਦੀਪਕ ਮਲਹੋਤਰਾ ਅਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ। ਲੋਕਾਂ ਦਾ ਧਰਤੀ, ਪਾਣੀਆਂ ,ਪ੍ਰਦੂਸ਼ਣ ਨੂੰ ਲੈ ਕੇ ਲੱਗੇ ਧਰਨੇ ਵਿੱਚ ਸਰਕਾਰਾਂ ਤੇ ਕਾਰਪੋਰੇਟ ਦੁਆਰਾ ਧੱਕਾ ਕੀਤਾ ਗਿਆ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰਾਂ ਅਤੇ ਸਿਸਟਮ ਉਪੱਰ ਕਾਰਪੋਰੇਟਾ ਦਾ ਕਬਜ਼ਾ ਹੈ। ਆਗੂਆਂ ਨੇ ਕਿਹਾ ਕਿ ਸਾਨੂੰ ਵੱਡੀ ਲਾਮਬੰਦੀ ਕਰਕੇ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਹੈ। ਇਸ ਮੋਕੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ। ਇਸ ਮੋਕੇ ਸ਼ੇਰ ਸਿੰਘ ,ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੌਰੀ ਰਣ ਸਿੰਘ ਜਿਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਜਿਲਾ ਸਕੱਤਰ ਨਿਰਮਲ ਸਿੰਘ ਜਿਲਾ ਸੀਨੀਅਰ ਮੀਤ ਪ੍ਰਧਾਨ ਜਗਮੋਹਨ ਸਿੰਘ ,ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਤੇ ਸਕੱਤਰ ਸੁਖਦੇਵ ਸਿੰਘ ਜ਼ੋਨ ਪ੍ਰਧਾਨ ਹਰਵਿਦੰਰ ਸਿੰਘ ਉੱਚਾ,ਗੁਰਤੇਜ ਸਿੰਘ ਦੇਸਲ ,ਬਲਦੇਵ ਸਿੰਘ ਸਰਪੰਚ,ਸੁਰਜੀਤ ਸਿੰਘ ਖਾਨਗਾਹ, ਹਰਦੀਪ ਸਿੰਘ ਖੁਖਰੈਣ, ਹੀਰਾ ਸਿੰਘ, ਜਸਪਾਲ ਸਿੰਘ ਹੋਠੀਆ, ਬਲਦੇਵ ਸਿੰਘ ਬਿਜਲੀ ਨੰਗਲ ,ਮੁਖਤਿਆਰ ਸਿੰਘ, ਸਿਕੰਦਰ ਸਿੰਘ ਹੈਪੀ,,ਜਸਪਾਲ ਸਿੰਘ ਸਾਹੀ ਮਨਦੀਪ ਸਿੰਘ ਸਾਹੀ ਸੁਰਜੀਤ ਸਿੰਘ ਮਾਨ ,ਸ਼ਰਨਜੀਤ ਲਵ ਕੋਕਲਪੁਰ ਜਸ ਗੁਡਾਣਾ ਆਦਿ ਸੈਂਕੜੇ ਕਿਸਾਨ ਹਾਜ਼ਰ ਸਨ
