ਮੂਲ ਅਨਾਜ ਸਿਹਤ ਨੂੰ ਤੰਦਰੁਸਤ ਰੱਖਦੇ ਹਨ -ਡਾਕਟਰ ਹਰਪ੍ਰੀਤ ਸਿੰਘ ਸਿਹਤ, ਖੁਰਾਕ, ਖੇਤੀ ਅਤੇ ਮਿੱਟੀ ਦਾ ਗੂੜ੍ਹਾ ਸਬੰਧ-ਯਾਦਵਿੰਦਰ ਸਿੰਘ

ਪੰਜਾਬ

ਭੁਲੱਥ / ਕਪੂਰਥਲਾ 12 ਜਨਵਰੀ ( ਮਨਜੀਤ ਸਿੰਘ ਚੀਮਾ )ਖਡੂਰ ਸਾਹਿਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸ ਪੁਰ ਵਲੋਂ ਅੱਜ ਮਿਤੀ 12/01/2022 ਨੂੰ ਖਡੂਰ ਸਾਹਿਬ, ਤਰਨ ਤਾਰਨ ਵਿਖੇ ਮੋਟੇ ਅਨਾਜਾਂ ਦੀ ਕਾਸ਼ਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ। ਇਹ ਪ੍ਰੋਗਰਾਮ ਨਾਬਾਰਡ ਬੈਂਕ ਵੱਲੋਂ ਮਿਲੇ ਪ੍ਰੋਜੇਕਟ ਅਧੀਨ ਕੀਤਾ ਗਿਆ ਜਿਸ ਵਿੱਚ ਲਗਭਗ 80 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਇੰਚਾਰਜ ਡਾ.ਜਗਦੀਸ਼ ਸਿੰਘ ਵਲੋਂ ਆਏ ਹੋਏ ਕਿਸਾਨਾਂ ਦਾ ਸਵਾਗਤ ਕਰਦੇ ਦੱਸਿਆ ਕਿ ਮੋਟੇ ਅਨਾਜਾਂ ਦਾ ਸਾਡੀ ਸਿਹਤ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮੋਟੇ ਅਨਾਜ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਹਨ ਜੋ ਕਿਸਾਨ ਦੀ ਆਮਦਨੀ ਦੇ ਵਾਧੇ ਨਾਲ ਕੁਦਰਤੀ ਸੋਮਿਆਂ ਨੂੰ ਬਚਾਉਂਦੇ ਹਨ। ਡਾ. ਹਰਪ੍ਰੀਤ ਸਿੰਘ ਨੇ ਇਹਨਾਂ ਮੂਲ ਅਨਾਜਾਂ ਦੀ ਸਫਲ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਕੇ ਵੀ ਕੇ, ਤਰਨ ਤਾਰਨ ਤੋਂ ਡਾ. ਨਿਰਮਲ ਸਿੰਘ ਨੇ ਸਬਜੀਆਂ ਦੀ ਕਾਸ਼ਤ ਸਬੰਧੀ ਦਸਦੇ ਹੋਏ ਕਿਹਾ ਕਿ ਹਰ ਕਿਸਾਨ ਵੀਰ ਨੂੰ ਆਪਣੀਆਂ ਲੋੜਾਂ ਸਬੰਧੀ ਘਰ ਦੀ ਸਬਜੀ ਉਗਾਉਣੀ ਚਾਹੀਦੀ ਹੈ। ਖੇਤੀਬਾੜੀ ਵਿਭਾਗ ਤੋਂ ਸ੍ਰੀ ਯਾਦਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਕਾਸ਼ਤ ਵੱਲ ਪ੍ਰੇਰਿਤ ਕੀਤਾ। ਬਾਗਬਾਨੀ ਵਿਭਾਗ ਤੋਂ ਸ੍ਰੀ ਰਘਬੀਰ ਸਿੰਘ ਨੇ ਵਿਭਾਗ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਇਲਾਕੇ ਵਿੱਚ ਨਾਬਾਰਡ ਦੀ ਵਿੱਤੀ ਸਹਾਇਤਾ ਨਾਲ ਕੰਮ ਕਰ ਰਹੀ ਐੱਫ ਪੀ ਓ (ਪ੍ਰੋਗਰੈਸਿਵ ਫਾਰਮਰ ਪ੍ਰੋਡਿਊਸਰ ਆਰਗਨਾਈਜੇਸ਼ਨ) ਚੱਲ ਰਹੀ ਹੈ ਜੋ ਮੋਟੇ ਅਨਾਜਾਂ ਦੀ ਕਾਸ਼ਤ ਅਤੇ ਮੁੱਲ ਵਰਧਕਤਾ ਤੇ ਕੰਮ ਕਰ ਰਹੀ ਹੈ ਅਤੇ ਇਸਤੋਂ ਵੱਖ ਵੱਖ ਉਤਪਾਦ ਬਣਾ ਕੇ ਵੇਚ ਕੇ ਚੰਗਾ ਮੁਨਾਫ਼ਾ ਲੈ ਰਹੀ ਹੈ। ਇਸ ਮੌਕੇ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕੇ ਵੀ ਕੇ ਬੂਹ ਵਲੋਂ ਖੇਤੀਬਾੜੀ ਸਾਹਿਤ ਵੀ ਮੁਫ਼ਤ ਵੰਡਿਆ ਗਿਆ ਅਤੇ ਇਸ ਮੌਕੇ ਕਿਸਾਨਾਂ ਨੂੰ ਨਾਸ਼ਤੇ ਵਜੋਂ ਕੋਧਰੇ ਤੋਂ ਬਣੇ ਉਤਪਾਦ ਜਿਵੇਂ ਕਿ ਚਾਹ, ਲੱਡੂ, ਬਿਸਕੁਟ ਅਤੇ ਖਿਚੜੀ ਖਵਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਐੱਫ ਪੀ ਓ ਦੇ ਨਿਰਦੇਸ਼ਕ ਸ. ਪ੍ਰਿਤਪਾਲ ਸਿੰਘ ਨੇ ਆਏ ਹੋਏ ਸਾਇੰਸਦਾਨਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ।

Leave a Reply

Your email address will not be published. Required fields are marked *