ਕੁਦਰਤੀ ਤਰੀਕੇ ਨਾਲ ਪਿਛਲੇ 5 ਸਾਲਾਂ ਤੋਂ ਗੰਨੇ ਦੀ ਕਾਸ਼ਤ ਕਰਨ ਵਾਲਾ ਸਫ਼ਲ ਕਿਸਾਨ ਕਰਤਾਰ ਸਿੰਘ ਮੱਲ੍ਹੀ

ਪੰਜਾਬ

ਜੈਵਿਕ ਖੇਤੀ ਸਮੇਂ ਦੀ ਮੁੱਖ ਲੋੜ- ਮਲਵਿੰਦਰ ਸਿੰਘ
ਭੁਲੱਥ / ਕਪੂਰਥਲਾ 13 ਜਨਵਰੀ ( ਮਨਜੀਤ ਸਿੰਘ ਚੀਮਾ ) ਗੋਇੰਦਵਾਲ ਸਾਹਿਬ ਸਫਲ ਕਿਸਾਨ ਕਰਤਾਰ ਸਿੰਘ ਨੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ, ਸਗੋਂ ਇਹ ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਅਜਿਹਾ ਕਰਨ ਨਾਲ ਜਿਥੇ ਨਦੀਨਨਾਸ਼ਕਾਂ ‘ਤੇ ਹੋਣ ਵਾਲਾ ਖਰਚ ਘਟਦਾ ਹੈ, ਉਥੇ ਹੀ ਫਸਲ ਦਾ ਝਾੜ ਵੀ ਵੱਧ ਹੁੰਦਾ ਹੈ।
ਅਗਾਂਹਵਧੂ ਕਿਸਾਨ ਕਰਤਾਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ, ਜੋ ਕਿ ਸਮੇਂ-ਸਮੇਂ ‘ਤੇ ਲਗਾਏ ਜਾਣ ਵਾਲੇ ਕਿਸਾਨ ਮੇਲਿਆਂ ‘ਚ ਮਾਹਿਰਾਂ ਦੀ ਰਾਏ ਅਨੁਸਾਰ ਖੇਤੀ ਕਰਦਾ ਹੈ। ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਇਹ ਕਿਸਾਨ 2 ਕਿੱਲਿਆਂ ‘ਚ ਗੰਨੇ ਦੀ ਖੇਤੀ ਕਰਦਾ ਹੈ।ਇਸ ਤੋਂ ਇਲਾਵਾ ਇਹ ਕਿਸਾਨ ਆਲੂ ਅਤੇ ਮਟਰਾਂ ਦੀ ਕਾਸ਼ਤ ਕਰਦਾ ਹੈ, ਝੋਨੇ ਦੀ ਫ਼ਸਲ ਕਟਣ ਤੋਂ ਬਾਅਦ ਬੇਲਰ ਦੇ ਨਾਲ ਗੰਢਾ ਬੰਨਾ ਕੇ ਮਟਰਾਂ ਅਤੇ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਕਿ ਪਰਾਲੀ ਨੂੰ ਅੱਗ ਨਾ ਲਗਾਓਣੀ ਪਵੇ ਅਤੇ ਵਾਤਾਵਰਣ ਦੂਸ਼ਿਤ ਨਾ ਹੋਵੇ ।
ਇਸ ਤਰ੍ਹਾਂ ਕਰਨ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ‘ਚ ਵਾਧਾ ਹੋ ਰਿਹਾ ਹੈ। ਕਿਸਾਨ ਨੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਧੰਦਾ ਵੀ ਅਪਣਾਇਆ ਹੋਇਆ ਹੈ, ਜਿਸ ਤੋਂ ਇਸ ਨੂੰ ਚੰਗਾ ਮੁਨਾਫਾ ਹੁੰਦਾ ਹੈ। ਇਹ ਕਿਸਾਨ ਜਿਥੇ ਆਪ ਝੋਨੇ ਦੀ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਉਂਦਾ ਉਥੇ ਹੀ ਇਲਾਕੇ ਦੇ ਪਿੰਡਾਂ ‘ਚ ਜਾ ਕੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂ ਜੋ ਸਾਡਾ ਵਾਤਾਵਰਨ ਪ੍ਰਦੂਸ਼ਣ ਮੁਕਤ ਹੋ ਸਕੇ।ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਖਡੂਰ ਸਾਹਿਬ ਨੇ ਦੱਸਿਆ ਕਿ ਕਰਤਾਰ ਸਿੰਘ ਅਗਾਂਹ ਵਧੂ ਸੋਚ ਦਾ ਧਾਰਨੀ ਹੈ ਅਤੇ ਉਹ ਆਤਮਾ ਸਕੀਮ ਦੀ ਬਲਾਕ ਫਾਰਮਰ ਅਡਵਾਇਜ਼ਰੀ ਕਮੇਟੀ ਦਾ ਮੈਂਬਰ ਵੀ ਹੈ । ਵਾਤਾਵਰਣ ,ਮਿੱਟੀ ਪਾਣੀ ਨੂੰ ਬਚਾਉਣ ਦੇ ਉਪਰਾਲੇ ਕਰ ਵਕਤ ਕਰਦਾ ਰਹਿੰਦਾ ਹੈ । ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਯਾਦਵਿੰਦਰ ਸਿੰਘ ਦੇ ਸਹਿਯੋਗ ਨਾਲ ਉਹ ਆਪਣੇ ਖੇਤਾਂ ਵਿੱਚ ਤੁਪਕਾ ਸਿੰਚਾਈ ਨਾਲ ਸਬਜ਼ੀਆਂ ਦੀ ਕਾਸ਼ਤ ਕਰਨਾ ਚਾਹੁੰਦਾ ਹੈ । ਅੱਜ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੀ ਓ ਜੇ 85 ਕਿਸਮ ਦੇ ਗੰਨੇ ਦੀ ਰੋਹ ਦਾ ਵੇਲਣਾ ਲਗਾਇਆ । ਅਤੇ ਖਪਤਕਾਰਾਂ ਦਾ ਰੁਝਾਨ ਜੈਵਿਕ ਉਤਪਾਦਾਂ ਵੱਲ ਹੋਣ ਕਰਕੇ ਉਨ੍ਹਾਂ ਦੇ ਵੇਲਣੇ ਉਪਰ ਬਹੁਤ ਜ਼ਿਆਦਾ ਭੀੜ ਸੀ । ਕਰਤਾਰ ਸਿੰਘ ਨੇ ਇਸ ਭੀੜ ਇਕੱਠੀ ਹੋਣ ਦਾ ਕਾਰਨ ਕੁਆਲਿਟੀ ਨੂੰ ਦੱਸਿਆ । ਉਹਨਾਂ ਨੇ ਦੱਸਿਆ ਕਿ ਦੋ ਚਾਰ ਦਿਨਾਂ ਵਿੱਚ ਜੈਵਿਕ ਗੁੜ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ ਅਤੇ ਇਹ
ਗੁੜ ਮੰਗ ਅਨੁਸਾਰ ਪਹਿਲਾਂ ਹੀ ਵਿਕਿਆ ਹੋਇਆ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ, ਪਾਲ ਸਿੰਘ ,ਫਤਿਹਜੰਗ ਸਿੰਘ, ਜੈਇੰਦਰ ਕੌਰ ਅਤੇ ਪਿੰਡ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *