ਸਰਕਾਰੀ ਜਮੀਨ ਤੇ ਕੂੜਾ ਸੁੱਟਣ ਆਏ ਕਰਮਚਾਰੀਆਂ ਨੂੰ ਰੋਕਣ ਲਈ ਬਜ਼ੁਰਗ ਕੱਢ ਲਿਆਇਆ ਪਿਸਤੌਲ, ਪਿਸਤੌਲ ਦਿਖਾਦਿਆਂ ਦੀ ਵੀਡੀਓ ਹੋਈ ਵਾਇਰਲ

ਪੰਜਾਬ ਮਾਝਾ

ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ

ਲਾਇਸੰਸੀ ਅਸਲੇ ਨਾਲ ਖਿਚਾਉਣ ਵਾਲਿਆਂ ਖ਼ਿਲਾਫ਼ ਵੇਖ ਜ਼ਲੈਖ਼ਾ ਆਏਗਾ ਤੋਂ ਅੱਗੇ ਸ਼ੁਰੂ ਹੋ ਜਾਵੇਗਾ ਕਾਰਵਾਈ ਹੈ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਲਸਨ ਸੀ ਅਸਲੇ ਦੀ ਆਪ ਜੀ ਤੁਹਾਡੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਅਪਣਾਈ ਗਈ ਸਖ਼ਤੀ ਦੇ ਚਲ ਦੇ ਮਾਹੌਲ ਵਿਚ ਸ਼ੋਸ਼ਲ ਮੀਡੀਆ ਤੇ ਸਰਕਾਰੀ ਜਮੀਨ ਤੇ ਕੂੜਾ ਸੁੱਟਣ ਗਏ ਨਗਰ ਕੌਂਸਲ ਕਰਮਚਾਰੀਆਂ ਨੂੰ ਹਸਮੁਖ ਘੋੜਾ ਸੁੱਟਣ ਤੋਂ ਰੋਕਣ ਲਈ ਪਿਸਤੌਲ ਕੱਢ ਲਿਆਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਘਟਨਾ ਜਿਲਾ ਗੁਰਦਾਸਪੁਰ ਦੇ ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਕਾਦੀਆਂ ਦੀ ਦਾਣਾ ਮੰਡੀ ਦੀ ਹੈ ਜਿੱਥੇ ਸਰਕਾਰੀ ਥਾਂ ਤੇ ਕੂੜਾ ਸੁੱਟਣ ਗਏ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇਕ ਵਿਅਕਤੀ ਵੱਲੋਂ ਪਿਸਤੌਲ ਦਿਖਾ ਕੇ ਕੂੜਾ ਸੁੱਟਣ ਤੋਂ ਰੋਕਿਆ ਗਿਆ ਅਤੇ ਨਾਲ ਹੀ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਇੰਸਪੈਕਟਰ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਗਈ ਕਿ ਇਸ ਵਿਅਕਤੀ ਦਾ ਅਸਲਾ ਲਾਇਸੰਸ ਰੱਦ ਹੋਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋ ਇਸ ਬਾਰੇ ਥਾਣਾ ਕਾਦੀਆਂ ਦੇ ਮੁਖੀ ਸੁਖਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ।ਜਦੋਂ ਅਸਲੇ ਦੇ ਲਾਇਸੰਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *