ਰਿਪੋਰਟਰ…. ਰੋਹਿਤ ਗੁਪਤਾ
ਐਮ ਐਲ ਏ ਬਟਾਲਾ ਵਲੋਂ ਹਲਕਾ ਬਟਾਲਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਰੁਕੇ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾਏ ਗਏ ਇਸ ਮੌਕੇ ਐਮ ਐਲ ਏ ਬਟਾਲਾ ਦੇ ਵਲੋਂ ਬਟਾਲਾ ਸ਼ਹਿਰ ਐਟ ਹਲਕਾ ਬਟਾਲਾ ਦੇ ਪਿੰਡਾਂ ਦੇ ਵਿਕਾਸ ਕਾਰਜ ਦੇ ਉਦਘਾਟਨ ਵੀ ਕੀਤੇ ਗਏ
ਬਟਾਲਾ ਸ਼ਹਿਰ ਦੇ ਅੰਦਰ ਅਤੇ ਹਲਕਾ ਬਟਾਲਾ ਦੇ ਪਿੰਡਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਰੁਕੇ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਿਕਾਸ ਕਾਰਜਾਂ ਦੇ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਵਲੋਂ ਕੀਤੇ ਗਏ ਇਸ ਮੌਕੇ ਤਮਾਮ ਪ੍ਰਸ਼ਾਸਨਿਕ ਅਧਿਕਾਰੀ ਵੀ ਮਜੂਦ ਰਹੇ
ਇਸ ਮੌਕੇ ਐਮ ਐਲ ਏ ਕਲਸੀ ਨੇ ਕਿਹਾ ਕਿ ਬਟਾਲਾ ਅੰਦਰ ਬਟਾਲਾ ਜਲੰਧਰ ਮੁੱਖ ਮਾਰਗ ਜਿਸਦਾ ਕੰਮ ਪਿਛਲੇ ਕਈ ਸਾਲਾਂ ਤੋਂ ਰੁੱਕਿਆ ਹੋਇਆ ਸੀ ਉਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਨਾਲ ਹੀ ਪਿੰਡਾਂ ਵਿੱਚ ਖੇਡ ਮੈਦਾਨ ਅਤੇ ਕੁੜੇ ਨੂੰ ਸੰਭਾਲਣ ਅਤੇ ਕੁੜੇ ਤੋਂ ਖਾਦ ਬਣਾਉਣਾ ਦੇ ਪਲਾਂਟਾਂ ਐਟ ਪੇਂਡੂ ਸੜਕਾਂ ਬਨਾਉਣ ਦੇ ਕੰਮ ਸ਼ੁਰੂ ਕੀਤੇ ਗਏ ਜੋ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਕੀਤੇ ਜਾਣਗੇ ਇਸ ਮੌਕੇ ਐਮ ਐਲ ਏ ਬਟਾਲਾ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਤੇ ਨਕੇਲ ਕਸਣ ਦੇ ਲਈ ਫੜੇ ਜਾ ਰਹੇ ਨਸ਼ਾ ਸੌਦਾਗਰਾਂ ਦੀਆਂ ਜਾਇਦਾਦਾਂ ਨੂੰ ਕੇਸ ਵਿਚ ਅਟੈਚ ਕੀਤੇ ਜਾਣ ਤੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂਕਿ ਨਸ਼ੇ ਦੇ ਸੌਦਾਗਰਾਂ ਅੰਦਰ ਸਰਕਾਰ ਦਾ ਡਰ ਬਿਠਾਇਆ ਜਾਏ ਅਤੇ ਉਹ ਇਸ ਕੰਮ ਤੋਂ ਤੌਬਾ ਕਰ ਲੈਣ ਅਤੇ ਬਟਾਲਾ ਵਿੱਚ ਪਿਛਲੇ ਦਿਨੀ ਪਕੜੇ ਗਏ ਨਸ਼ੇ ਦੇ ਸੌਦਾਗਰਾਂ ਪਤੀ ਪਤਨੀ ਤੋਂ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਨਾਲ ਹੀ ਐਮ ਐਲ ਏ ਨੇ ਮੁੱਖ ਮੰਤਰੀ ਪੰਜਾਬ ਦੇ ਗੋਲਕਾਂ ਵਾਲੇ ਬਿਆਨ ਨੂੰ ਸਹੀ ਕਹਿੰਦੇ ਕਿਹਾ ਕਿ ਗੋਲਕਾਂ ਦੇ ਪੈਸੇ ਸੰਗਤ ਦੇ ਹਨ ਅਤੇ ਉਹ ਪੈਸੇ ਸੰਗਤ ਦੇ ਕੰਮਾਂ ਲਈ ਖਰਚ ਹੋਣੇ ਚਾਹੀਦੇ ਹਨ ਸੰਗਤ ਦੇ ਬੱਚਿਆਂ ਲਈ ਵਧੀਆ ਸਿਖਿਆ ਅਤੇ ਸੰਗਤ ਦੇ ਲਈ ਸ਼ਹਿਤ ਸਹੂਲਤਾਂ ਮੁਫ਼ਤ ਮੁਹਈਆ ਹੋਣੀਆਂ ਚਾਹੀਦੀਆਂ ਹਨ ਜਰੂਰਤਮੰਦ ਲਈ ਖਰਚ ਹੋਣੇ ਚਾਹੀਦੇ ਹਨ ਨਾ ਕੇ ਗੁਰਦਵਾਰਾ ਸਹਿਬਾਨ ਦੀ ਦੇਖ ਰੇਖ ਕਰਨ ਵਾਲੇ ਆਪਣੀਆਂ ਜੇਬਾਂ ਨੂੰ ਭਰਨ
ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ( ਐਮ ਐਲ ਏ ਬਟਾਲਾ)
ਓਥੇ ਹੀ ਇਹਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਣ ਨਾਲ ਸ਼ਹਿਰ ਅਤੇ ਪਿੰਡਾਂ ਦੇ ਲੋਕ ਖੁਸ਼ ਨਜਰ ਆਏ ਅਤੇ ਪੰਜਾਬ ਸਰਕਾਰ ਸਮੇਤ ਐਮ ਐਲ ਏ ਬਟਾਲਾ ਦਾ ਧੰਨਵਾਦ ਕਰਦੇ ਓਹਨਾਂ ਕਿਹਾ ਕਿ ਇਹ ਕੰਮ ਪਿਛਲੇ ਲੰਬੇ ਸਮੇਂ ਤੋਂ ਨਜਰ ਅੰਦਾਜ ਕੀਤੇ ਜਾ ਰਹੇ ਸੀ ਪਰ ਹੁਣ ਇਹ ਕੰਮ ਸ਼ੁਰੂ ਹੋਣ ਨਾਲ ਆਮ ਜਨਤਾ ਨੂੰ ਕਾਫੀ ਫਾਇਦਾ ਮਿਲੇਗਾ ਨਾਲ ਹੀ ਓਥੇ ਹੀ ਇਹ ਕੰਮ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਐਕਸੀਅਨ ਪੀ ਡਬਲਯੂ ਡੀ ਹਰਜੋਤ ਸਿੰਘ ਅਤੇ ਬੀ ਡੀ ਪੀ ਓ ਗੁਰਪ੍ਰੀਤ ਸਿੰਘ ਕਿਹਾ ਕਿ ਇਹਨਾਂ ਵਿਕਾਸ ਕੰਮਾਂ ਲਈ ਪੂਰੇ ਫੰਡ ਆ ਚੁਕੇ ਹਨ ਅਤੇ ਇਹ ਵਿਕਾਸ ਕਾਰਜ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਤਿਆਰ ਕਰਕੇ ਆਮ ਜਨਤਾ ਦੇ ਸਪੁਰਧ ਕਰ ਦਿੱਤੇ ਜਾਣਗੇ |