ਦੀਨਾਨਗਰ ਹਲਕੇ ਨਾਲ ਸਬੰਧਤ ਵਰਕਰਾਂ ਨੂੰ ਵੱਖ ਵੱਖ ਵਿੰਗਾਂ ਚ ਜਿਲ੍ਹਾ ਪੱਧਰੀ ਨੁਮਾਇੰਦਗੀ ਮਿਲੀ

ਗੁਰਦਾਸਪੁਰ ਪੰਜਾਬ ਮਾਝਾ

ਜਿਲ੍ਹਾ ਪੱਧਰ ਤੇ ਨੁਮਾਇੰਦਗੀਆਂ ਮਿਲਣ ਨਾਲ ਆਪ ਵਰਕਰ ਬਾਗੋਬਾਗ

ਦੀਨਾਨਗਰ- ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਜਿਲ੍ਹਾ ਪੱਧਰ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ ਵਿੱਚ ਦੀਨਾਨਗਰ ਵਿਧਾਨਸਭਾ ਹਲਕੇ ਦੇ ਵਰਕਰਾਂ ਨੂੰ ਚੰਗੀ ਨੁਮਾਇੰਦਗੀ ਮਿਲਣ ਨਾਲ ਹਲਕੇ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

        ਨਵੇਂ ਐਲਾਨੇ ਗਏ ਅਹੁਦੇਦਾਰਾਂ ਵਿੱਚ ਵਿਧਾਨਸਭਾ ਹਲਕਾ ਦੀਨਾਨਗਰ ਤੋਂ ਰਿਟਾ. ਪ੍ਰਿੰਸੀਪਲ ਸੁਖਦੇਵ ਰਾਜ ਨੂੰ ਸਾਬਕਾ ਮੁਲਾਜਮ ਵਿੰਗ ਦਾ ਜਿਲ੍ਹਾ ਸਕੱਤਰ, ਪਿੰਡ ਠੱਠੀ ਦੇ ਮੌਜੂਦਾ ਸਰਪੰਚ ਚੰਦਰ ਸ਼ੇਖਰ ਨੂੰ ਕਿਸਾਨ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਡੁੱਗਰੀ ਨੂੰ ਐਕਸ ਸਰਵਿਸ ਮੈਨ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ , ਰਿਟਾ. ਸੂਬੇਦਾਰ ਸੁਖਦੇਵ ਰਾਜ ਨੂੰ ਐਸਸੀ ਵਿੰਗ ਦਾ ਜਿਲ੍ਹਾ ਪ੍ਰਧਾਨ, ਦਿੱਲੀ ਪੁਲਿਸ ਦੇ ਰਿਟਾ. ਅਧਿਕਾਰੀ ਜਗੀਰ ਸਿੰਘ ਬਹਿਲੋਲਪੁਰ ਨੂੰ ਸਾਬਕਾ ਮੁਲਾਜਮ ਵਿੰਗ ਦਾ ਜਿਲ੍ਹਾ ਮੀਤ ਪ੍ਰਧਾਨ, ਨੌਜਵਾਨ ਆਗੂ ਐਸਪੀ ਸਿੰਘ ਨੂੰ ਟਰੇਡ ਵਿੰਗ ਦਾ ਜਿਲ੍ਹਾ ਸਕੱਤਰ, ਬਲਜੀਤ ਸਿੰਘ ਖਾਲਸਾ ਨੂੰ ਬੀਸੀ ਵਿੰਗ ਦੇ ਜਿਲ੍ਹਾ ਸਕੱਤਰ, ਬਲਵਿੰਦਰ ਪਾਲ ਦਾਊਵਾਲ ਨੂੰ ਜਿਲ੍ਹਾ ਈਵੈਂਟ ਇੰਚਾਰਜ ਅਤੇ ਉੱਤਮ ਸਿੰਘ ਨਾਰਦਾਂ ਨੂੰ ਬੀਸੀ ਵਿੰਗ ਦਾ ਜਿਲ੍ਹਾ ਜਾਇੰਟ ਸਕੱਤਰ ਐਲਾਨਿਆ ਗਿਆ ਹੈ।

             ਦੀਨਾਨਗਰ ਹਲਕੇ ਦੇ ਵਰਕਰਾਂ ਨੂੰ ਵੱਖ ਵੱਖ ਵਿੰਗਾਂ ਵਿੱਚ ਵੱਡੀ ਪੱਧਰ ਤੇ ਨੁਮਾਇੰਦਗੀਆਂ ਮਿਲਣ ਤੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਗੁਰਨਾਮ ਸਿੰਘ ਪੁਰਾਣਾ ਸ਼ਾਲਾ, ਨਿਸ਼ਾਨ ਸਿੰਘ ਗੂੰਝੀਆਂ ਮਨਮੋਹਨ ਸਿੰਘ ਧਮਰਾਈ, ਜਸਬੀਰ ਸਿੰਘ ਕਠਿਆਲੀ, ਠਾਕੁਰ ਪ੍ਰਦੀਪ ਕੁਮਾਰ, ਮੋਨੂੰ ਝਬਕਰਾ, ਪੰਕਜ ਬਹਿਰਾਮਪੁਰ, ਰਣਜੀਤ ਸਿੰਘ ਜੀਵਨਚੱਕ ਅਤੇ ਸੋਨੂੰ ਪਹਾੜੀਪੁਰ ਨੇ ਜਿਲ੍ਹਾ ਪ੍ਰਧਾਨ ਸ਼ਹਿਰੀ ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦਰ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਾਰਜਕਾਰੀ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਰਾਜ ਸਭਾ ਮੈਂਬਰਾਂ ਸੰਦੀਪ ਪਾਠਕ ਤੇ ਰਾਘਵ ਚੱਢਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਪਾਰਟੀ ਵਰਕਰਾਂ ਅੰਦਰ ਉਤਸ਼ਾਹ ਹੋਰ ਵਧੇਗਾ ਅਤੇ ਵਰਕਰ ਪਹਿਲਾਂ ਨਾਲੋਂ ਵੀ ਜਿਆਦਾ ਤਨਦੇਹੀ ਨਾਲ ਕੰਮ ਕਰਨਗੇ।

ਤਸਵੀਰ–ਆਮ ਆਦਮੀ ਪਾਰਟੀ ਵੱਲੋਂ ਨਵੇਂ ਐਲਾਨੇ ਗਏ ਦੀਨਾਨਗਰ ਹਲਕੇ ਨਾਲ ਸਬੰਧਤ ਜਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਤਸਵੀਰ।

Leave a Reply

Your email address will not be published. Required fields are marked *