ਪਿੰਡ ਚਿੱਟੀ ਦੇ ਜੋੜ ਮੇਲੇ ਵਿੱਚਸ਼ਮਸੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ

ਗੁਰਦਾਸਪੁਰ ਪੰਜਾਬ ਮਾਝਾ

ਦੀਨਾਨਗਰ 19 ਜੂਨ (Damanpreet singh )
ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਦੇ ਪਿੰਡ ਚਿੱਟੀ ਵਿੱਚ ਗੁਰੂ ਅਰਜਨ ਦੇਵ ਪਾਤਸਾਹ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਮ ਆਦਮੀ ਪਾਰਟੀ ਦੇ ਆਗੂ ਸਰਤਾਜ ਸਿੰਘ ਦੀ ਅਗਵਾਈ ਹੇਠ ਜੋੜ ਮੇਲਾ ਕਰਵਾਇਆ ਗਿਆ । ਆਮ ਆਦਮੀ ਪਾਰਟੀ ਦੇ ਦੀਨਾਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਜਿੱਥੇ ਆਪਣੇ ਸੰਬੋਧਨ ਵਿੱਚ ਸ਼ਮਸੇਰ ਸਿੰਘ ਨੇ ਪੰਜਾਬ ਦੀ ਅਗਵਾਈ ਕਰ ਰਹੀ ਭਗਵੰਤ ਮਾਨ ਦੀ ਸਰਕਾਰ ਵੱਲੋ ਇਕ ਸਾਲ ਅੰਦਰ ਲੋਕ ਹਿੱਤ ਲਏ ਇਤਹਾਸਿਕ ਫੈਸਲਿਆਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਬਿਜਲੀ ਬਿੱਲ ਮਾਫੀ ਦਾ ਇਕ ਇਤਹਾਸਿਕ ਫੈਸਲਾ , ਆਮ ਆਦਮੀ ਕਲਨਿਕ ਖੋਲ੍ਹਣਾ ਇਤਹਾਸਿਕ ਫੈਸਲਾ, ਸਰਕਾਰ ਬਣਨ ਦੇ ਇਕ ਸਾਲ ਵਿੱਚ 29684 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣਾ ਇਤਹਾਸਿਕ ਫੈਸਲਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਹੋ ਜਿਹੇ ਇਤਹਾਸਿਕ ਫੈਂਸਲੇ ਲਏ ਜਾਣਗੇ । ਇਸ ਮੌਕੇ ਤੇ ਸਰਪੰਚ ਕੁਲਵਿੰਦਰ ਸਿੰਘ ਚਿੱਟੀ, ਗੁਰਜੀਤ ਸਿੰਘ ਚਿੱਟੀ ਮਨਦੀਪ ਸਿੰਘ, ਬਲਕਾਰ ਸਿੰਘ, ਸਰਪੰਚ ਚੰਦਰ ਸ਼ੇਖਰ, ਰਣਜੀਤ ਸਿੰਘ ਰਾਣਾ, ਸੁਖਜਿੰਦਰ ਸਿੰਘ, ਜਗੀਰ ਸਿੰਘ, ਪੰਕਜ ਕੁਮਾਰ, ਗੋਲਡੀ ਧਕਾਲਾ, ਦਰਮੇਸ ਕੁਮਾਰ , ਕੇ ਵੀ, ਵਿੱਕੀ , ਲਾਡੀ, ਕਿਸਾਨ ਆਗੂ ਹਰਦੇਵ ਸਿੰਘ ਚਿੱਟੀ , ਗੁਰਵਿੰਦਰ ਸਿੰਘ ਚਿੱਟੀ, ਅਮਰਜੀਤ ਸਿੰਘ ਚਿੱਟੀ, ਜਰਨੈਲ ਸਿੰਘ, ਸੋਨੂੰ ਪਹਾੜੀਪੁਰ, ਐੱਸ ਪੀ ਸਿੰਘ, ਟੋਨੀ ਆਦਿ ਹਾਜਿਰ ਸਨ

Leave a Reply

Your email address will not be published. Required fields are marked *