ਰੋਹਿਤ ਗੁਪਤਾ
ਗੁਰਦਾਸਪੁਰ 20 ਅਕਤਬਰ
ਸਾਈ ਪਰਿਵਾਰ ਦੀ ਬੈਠਕ ਦੌਰਾਨ ਪ੍ਰਦੀਪ ਮਹਾਜਨ ਨੇ ਸਾਈ ਪਰਿਵਾਰ ਦੀ ਸਮੁੱਚੀ ਟੀਮ ਵਲੋਂ ਸ਼੍ਰੀ ਸਾਈ ਪਰਿਵਾਰ ਸੁਸਾਇਟੀ ਗੁਰਦਾਸਪੁਰ ਵੱਲੋਂ ਆਯੋਜਿਤ ਸਾਈਂ ਉਤਸਵ ਅਤੇ ਪਾਲਕੀ ਯਾਤਰਾ ਨੂੰ ਸ਼ਾਨਦਾਰ ਅਤੇ ਸਫਲ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ |ਉਨ੍ਹਾ ਸਾਈ ਪਾਲਕੀ ਯਾਤਰਾ ਨੂੰ ਮਿਲੇ ਭਰਪੂਰ ਸਹਿਯੋਗ ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇੰਜ ਜਾਪਦਾ ਹੈ ਜਿਵੇਂ ਸਾਈ ਬਾਬਾ ਨੇ ਖੁਦ ਹਾਜ਼ਰ ਹੋ ਕੇ ਇਸ ਪ੍ਰੋਗਰਾਮ ਨੂੰ ਸੰਪੂਰਨ ਕੀਤਾ ਅਤੇ ਸ਼ਾਨਦਾਰ ਦਿੱਖ ਪ੍ਰਦਾਨ ਕੀਤੀ।ਉਨ੍ਹਾਂ ਆਪਣੀ ਟੀਮ ਦੇ ਉਨ੍ਹਾਂ ਸਾਰੇ ਮੈਂਬਰਾਂ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਮਹਿਲਾ ਵਲੰਟੀਅਰ ਟੀਮ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਯਤਨਾਂ ਸਦਕਾ ਪਾਲਕੀ ਯਾਤਰਾ ਵਿੱਚ ਅਨੁਸ਼ਾਸਨ ਕਾਇਮ ਰਿਹਾ |ਪ੍ਰਦੀਪ ਮਹਾਜਨ ਨੇ ਮਾਂ ਬਰਜਿਸ਼ਵਰੀ ਦੇਵੀ ਕਾਂਗੜੇ ਵਾਲੀ ਦੇ ਦਰਬਾਰ ਤੋਂ ਆਏ ਰਨਸਿੰਗਾ ਵਜਾਉਣ ਵਾਲੇ ਸ਼੍ਰੀ ਤਿਲਕਰਾਜ ਜੀ ਅਤੇ ਸ੍ਰੀ ਵਰਿੰਦਰ ਪ੍ਰਜਾਪਤੀ ਪਿੰਟੂ ਅਤੇ ਚੌਧਰੀ ਮਈਆ ਮਿਸਤਰੀ ਸ਼ਿਵਾਲਾ ਅਤੇ ਧਰਮਸ਼ਾਲਾ ਟਰੱਸਟ ਅਤੇ ਪ੍ਰਧਾਨ ਸ਼੍ਰੀ ਧਰਮਵੀਰ ਮਹਾਜਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ।ਨਾਲ ਹੀ ਸ਼੍ਰੀ ਸਾਈ ਪਰਿਵਾਰ ਦੇ ਮੀਡੀਆ ਪ੍ਰਭਾਰੀ ਰੋਹਿਤ ਗੁਪਤਾ ਅਤੇ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਅਖਬਾਰਾ ਅਤੇ ਆਪਣੇ ਚੈਨਲਾਂ ਉੱਤੇ ਆਈ ਅਤੇ ਪਾਲਕੀ ਯਾਤਰਾ ਦਾ ਪ੍ਰਚਾਰ ਕੀਤਾ |ਬੈਠਕ ਦੌਰਾਨ ਪ੍ਰਦੀਪ ਮਹਾਜਨ ਨੇ ਉਨ੍ਹਾਂ ਸੰਸਥਾਵਾਂ ਅਤੇ ਸੱਜਣਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਲਕੀ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਕੇ ਅਤੇ ਪਾਲਕੀ ਯਾਤਰਾ ਵਿੱਚ ਸ਼ਾਮਿਲ ਸ਼ਰਧਾ ਲੂਆਂ ਦੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕਰਕੇ ਸਵਾਗਤ ਕੀਤਾ । ਉਨ੍ਹਾਂ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਕਾਂਗਰਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸ਼ਿਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਬਘੇਲ ਸਿੰਘ ਬਾਈਆਂ ਅਤੇ ਯਸ਼ਪਾਲ ਕੁੰਡਲ ਧਾਰਮਿਕ ਸ਼ਖਸ਼ੀਅਤ ਫੁੱਲਾਂ ਵਾਲੀ ਮਾਤਾ ਜੀ ਦਾ ਵੀ ਧੰਨਵਾਦ ਕੀਤਾ ਗਿਆ।